ਬੋਟਿੰਗ ਕਰਦੇ ਹੋਏ ਨਦੀ 'ਚ ਵਹਿ ਗਏ ਮਾਂ-ਪੁੱਤ

ਵਾਸ਼ਿੰਗਟਨ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ਼ ਕੈਨੇਡੀ ਦੇ ਦੋ ਪਰਿਵਾਰਕ ਮੈਂਬਰ ਦੋ ਦਿਨ ਤੋਂ ਲਾਪਤਾ ਹਨ। ਪਰਿਵਾਰ ਵੀਰਵਾਰ ਨੂੰ ਮੈਰੀਲੈਂਡ ਵਿੱਚ ਫ਼ੈਮਲੀ ਟ੍ਰਿਪ 'ਤੇ ਗਿਆ ਸੀ। ਲਾਪਤਾ ਲੋਕਾਂ ਵਿੱਚ ਕੈਨੇਡਾ ਦੀ ਪੋਤੀ ਮੇਵ ਕੈਨੇਡੀ ਮੈਕੀਨ ਅਤੇ ਉਸ ਦਾ 8 ਸਾਲ ਦਾ ਬੇਟਾ ਗਿਡੋਨ ਸ਼ਾਮਲ ਹੈ। ਇਹ ਦੋਵੇਂ ਮਾਂ-ਪੁੱਤ ਚੇਸਾਪੀਕ ਖਾੜੀ ਕੋਲ ਬੋਟਿੰਗ (ਕਿਆਕਿੰਗ) ਕਰਦੇ ਹੋਏ ਨਦੀ ਵਿੱਚ ਰੁੜ• ਗਏ ਸਨ। ਇਸ ਦੀ ਸੂਚਨਾ ਬਚਾਅ ਦਲ ਨੂੰ ਸ਼ਾਮ ਨੂੰ ਮਿਲੀ, ਜਿਸ ਤੋਂ ਬਾਅਦ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ। ਦਲ ਦੇ ਮੈਂਬਰਾਂ ਨੂੰ ਕਸ਼ਤੀ ਅਤੇ ਚੱਪੂ ਮਿਲ ਗਿਆ, ਪਰ ਦੋਵਾਂ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਮੁਤਾਬਕ 24 ਘੰਟੇ ਤੋਂ ਲਾਪਤਾ ਹੋਣ 'ਤੇ ਉਨ•ਾਂ ਦੇ ਬਚਣ ਦੀ ਉਮੀਦ ਘੱਟ ਹੋ ਗਈ ਹੈ। ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਜਾਣਕਾਰੀ ਦਿੱਤੀ ਹੈ ਕਿ ਮੇਵ ਅਤੇ ਉਸ ਦੇ ਪੁੱਤਰ ਗਿਡੋਨ ਦੀ ਖੋਜ ਜਾਰੀ ਹੈ। ਮੇਵ ਮੈਰੀਲੈਂਡ ਦੀ ਸਾਬਕਾ ਲੈਫ਼ਟੀਨੈਂਟ ਗਵਰਨਰ ਕੈਥਲੀਨ ਕੈਨੇਡੀ ਟਾਊਨਸੈਂਡ ਦੀ ਬੇਟੀ ਅਤੇ ਰਾਬਰਟ ਐਫ ਕੈਨੇਡੀ ਦੀ ਪੋਤੀ ਹੈ। ਰਾਬਰਟ ਐਫ ਕੈਨੇਡੀ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਭਰਾ ਸਨ। ਰਾਬਰਟ ਦਾ 1968 ਵਿੱਚ ਕਤਲ ਹੋ ਗਿਆ ਸੀ, ਤਦ ਉਹ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਸਨ।
ਮੇਵ ਦੇ ਪਤੀ ਡੇਵਿਡ ਮੈਕੀਨ ਨੇ ਫੇਸਬੁੱਕ ਪੋਸਟ 'ਚ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ ਲਾਪਤਾ ਹੋਏ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਹੁਣ ਬਚਣ ਦੀ ਉਮੀਦ ਬਹੁਤ ਹੀ ਘੱਟ ਹੈ। ਪਰਿਵਾਰ ਵਿੱਚ ਗਿਡੋਨ ਤੋਂ ਬਿਨਾਂ ਦੋ ਹੋਰ ਬੱਚੇ 7 ਸਾਲਾ ਗੇਬ੍ਰੈਲਾ ਅਤੇ 2 ਸਾਲ ਦਾ ਟੋਬੀ ਹੈ।
ਮੇਵ ਦੀ ਮਾਂ ਕੈਥਲੀਨ ਕੈਨੇਡੀ ਨੇ ਕਿਹਾ ਕਿ ਕੋਸਟਗਾਰਡ, ਪੁਲਿਸ ਅਤੇ ਫਾਇਰਫਾਈਟਰਸ ਮਿਲ ਕੇ ਸਰਚ ਅਪ੍ਰੇਸ਼ਨ ਚਲਾ ਰਹੇ ਹਨ, ਪਰ ਹੁਣ ਤੱਕ ਸਫ਼ਲਤਾ ਨਹੀਂ ਮਿਲੀ। ਬਚਾਅ ਦਲ ਸ਼ਾਇਦ ਹੁਣ ਉਨ•ਾਂ ਦੀਆਂ ਲਾਸ਼ਾਂ ਦੀ ਖੋਜ ਕਰ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.