ਹੁਸ਼ਿਆਰਪੁਰ ਤੋਂ ਦਿੱਲੀ ਗਏ 3 ਜਮਾਤੀ ਅਜੇ ਵੀ ਫਰਾਰ

ਇੱਕ ਨੂੰ ਪੁਲਿਸ ਨੇ ਕੀਤਾ ਕਾਬੂ, ਸਿਵਲ ਸਰਜਨ ਨੇ ਚਿੱਠੀ ਲਿਖ ਕੇ ਫਰਾਰ ਵਿਅਕਤੀਆਂ ਨੂੰ ਫੜਨ ਦੀ ਕੀਤੀ ਮੰਗ

ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਸ਼ਰਮਾ : ਦਿੱਲੀ ਵਿੱਚ ਨਿਜਾਮੂਦੀਨ ਮਰਕਜ ਵਿੱਚ ਗਏ ਹੁਸ਼ਿਆਰਪੁਰ ਦੇ 3 ਜਮਾਤੀ ਅਜੇ ਵੀ ਫਰਾਰ ਹਨ, ਜਦਕਿ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਇਸ ਦੇ ਚਲਦਿਆਂ ਹੁਸ਼ਿਆਰਪੁਰ ਸਿਵਲ ਸਰਜਨ ਨੇ ਐਸਐਸਪੀ ਨੂੰ ਚਿੱਠੀ ਲਿਖ ਕੇ ਫਰਾਰ ਹੋਏ 3 ਜਮਾਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਸਿਵਲ ਸਰਜਨ ਨੇ ਪੁਲਿਸ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਫਰਾਰ ਹੋਏ ਜਮਾਤੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਨ•ਾਂ ਨੂੰ ਆਈਲੇਟ ਕੀਤਾ ਜਾ ਸਕੇ ਅਤੇ ਬਿਮਾਰੀ ਵਧਣ ਦੇ ਖ਼ਤਰੇ ਨੂੰ ਟਾਲ਼ਿਆ ਜਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.