ਮੁੰਬਈ, 17 ਮਈ (ਹਮਦਰਦ ਨਿਊਜ਼ ਸਰਵਿਸ) : ਸਿਨਹਾ ਨੇ ਦਿਹਾੜੀ ਮਜ਼ਦੂਰਾਂ ਲਈ ਮਦਦ ਦਾ ਹੱਥ ਵਧਾਇਆ ਹੈ, ਇਹਨਾਂ ਮਜ਼ਦੂਰਾਂ ਲਈ ਮਦਦ ਜੁਟਾਉਣ ਲਈ ਉਹ ਆਪਣੇ ਆਰਟ ਵਰਕ ਦੀ ਨੀਲਾਮੀ ਕਰਨ ਜਾ ਰਹੀ ਹੈ। ਇਸ ਵਿੱਚ ਸੋਨਾਕਸ਼ੀ ਦੇ ਡਿਜੀਟਲ ਪ੍ਰਿੰਟ, ਸਕੈਚ ਤੇ ਪੇਂਟਿੰਗ ਸ਼ਾਮਿਲ ਹੈ ਉਸ ਨੇ ਖੁਦ ਇੱਕ ਟਵੀਟ ਜਾਰੀ ਕਰਕੇ ਇਸ ਸਭ ਦੀ ਜਾਣਕਾਰੀ ਦਿੱਤੀ ਹੈ। ਸੋਨਾਕਸ਼ੀ ਨੇ ਆਪਣੀਆਂ ਪੇਂਟਿੰਗ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ਕਿ ਜੇਕਰ ਤੁਸੀਂ ਮੁਸ਼ਕਿਲ ਦੀ ਘੜੀ ਵਿੱਚ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਕਿਸ ਗੱਲ ਤੇ ਚੰਗੇ ਹੋ ਮੇਰਾ ਆਰਟ ਵਰਕ ਮੈਨੂੰ ਸੋਚਣ ਸਮਝਣ ਦੀ ਸ਼ਕਤੀ ਦਿੰਦਾ ਹੈ ਮੈਨੂੰ ਇਹਨਾਂ ਤੋਂ ਬਹੁਤ ਖੁਸ਼ੀ ਮਿਲਦੀ ਹੈ, ਪਰ ਮੈਂ ਇਸ ਦੀ ਵਰਤੋਂ ਦੂਜਿਆਂ ਦੀ ਮਦਦ ਲਈ ਕਰਾਂਗੀ ਜਿਸ ਨਾਲ ਮੈਨੂੰ ਜ਼ਿਆਦਾ ਖੁਸ਼ੀ ਮਿਲੇਗੀ ਕੋਰੋਨਾ ਦੀ ਮਹਾ ਜੰਗ ਵਿੱਚ ਹਰ ਕਿਸੇ ਦਾ ਯੋਗਦਾਨ ਮਾਇਨੇ ਰੱਖਦਾ ਹੈ। ਇੱਕ ਛੋਟੀ ਮਦਦ ਨਾਲ ਵੀ ਵੱਡਾ ਪਰਿਵਰਤਨ ਲਿਆਇਆ ਜਾ ਸਕਦਾ ਹੈ। ਇਸ ਗੱਲ ਨੂੰ ਸਮਝ ਲਿਆ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ। ਜਿਨ੍ਹਾਂ ਨੇ ਹੁਣ ਡਾਕਟਰਾਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੈ। ਸੋਨਾਕਸ਼ੀ ਨੇ ਡਾਕਟਰਾਂ ਨੂੰ ੍ਵ੍ਵ5 ਕਿੱਟ ਦੇਣ ਦਾ ਐਲਾਨ ਕੀਤਾ ਹੈ। ਸੋਨਾਕਸ਼ੀ ਸਿਨ੍ਹਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਟੌਪ ਗ੍ਰੇਡ ਪੀ. ਪੀ. ਈ. ਕਿੱਟਾਂ ਦਾ ਵੱਡਾ ਕੰਸਾਈਨਮੈਂਟ ਸਰਦਾਰ ਪਟੈਲ ਹਸਪਤਾਲ ਪੁਣੇ ਲਈ ਰਵਾਨਾ ਕਰਵਾਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਫਰੰਟਲਾਈਨ 'ਤੇ ਕੰਮ ਕਰਨ ਵਾਲੇ ਯੋਧਿਆਂ ਨੂੰ ਸੁਰੱਖਿਅਤ ਰੱਖ ਸਕੀਏ।ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਲਗਾਇਆ ਹੋਇਆ ਹੈ। ਅਜਿਹੇ ਵਿੱਚ ਜਨਤਾ ਆਪਣੇ ਘਰਾਂ ਵਿੱਚ ਬੰਦ ਹੈ। ਇਹ ਮੌਕਾ ਹੈ ਜਦੋਂ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਟਾਰਸ ਵੀ ਆਪਣੀ ਆਮ ਜ਼ਿੰਦਗੀ ਨੂੰ ਯਾਦ ਕਰ ਰਹੇ ਹਨ। ਕੁਝ ਅਜਿਹਾ ਹੀ ਹਾਲ ਸੋਨਾਕਸ਼ੀ ਸਿਨਹਾ ਦਾ ਵੀ ਹੈ।  ਜਿਨ੍ਹਾਂ ਨੂੰ ਲਾਕਡਾਊਨ ਵਿੱਚ ਗੱਡੀ ਵਿੱਚ ਘੁੰਮਦੇ ਅਤੇ ਟਰੈਵਲ ਕਰਨ ਦੇ ਦਿਨ ਯਾਦ ਆ ਰਹੇ ਹਨ। ਇਸ ਕਮੀ ਨੂੰ ਕੁਝ ਹੱਦ ਤੱਕ ਦੂਰ ਕਰਨ ਦੇ ਲਈ ਸੋਨਾਕਸ਼ੀ ਪਾਰਕ ਵਿੱਚ ਖੜ੍ਹੀ ਗੱਡੀ ਵਿੱਚ ਜਾ ਕੇ ਬੈਠ ਗਈ। ਸੋਨਾਕਸ਼ੀ ਨੇ ਟਵਿੱਟਰ 'ਤੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਚਿੱਟੇ ਰੰਗ ਦੀ ਟੀਸ਼ਰਟ ਪਾਈ ਅਤੇ ਧੁੱਪ ਵਿੱਚ ਚਸ਼ਮਿਆਂ ਦੇ ਨਾਲ ਕਾਰ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.