ਮੁੰਬਈ, 20 ਮਈ (ਹਮਦਰਦ ਨਿਊਜ਼ ਸਰਵਿਸ) : ਲੌਕਡਾਊਨ ਕਾਰਨ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਮੌਜੂਦ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਕੋਲੋਂ ਪਿਆਨੋ ਦੀਆਂ ਬਰੀਕੀਆਂ ਸਿੱਖ ਰਹੀ ਹੈ। ਨਿਕ ਜੋਨਸ ਪ੍ਰਿਯੰਕਾ ਨੂੰ ਹਰ ਰੋਜ਼ 30 ਤੋਂ 45 ਮਿੰਟ ਤੱਕ ਟ੍ਰੇਨਿੰਗ ਦਿੰਦਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਨਿਕ ਜੋਨਸ ਨੇ ਕੁਆਰੰਟੀਨ ਦੇ ਸਵਾਲ ਬਾਰੇ ਕਿਹਾ ਸੀ ਕਿ ਉਸ ਦੇ ਤੇ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਡੇਢ ਸਾਲ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਕੰਮ ਦੇ ਰੁਝੇਵੇਂ ਕਾਰਨ ਇੱਕ-ਦੂਜੇ ਨਾਲ ਜ਼ਿਆਦਾ ਸਮਾਂ ਬਿਤਾਉਣ 'ਚ ਅਸਮਰੱਥ ਸਨ, ਪਰ ਹੁਣ ਲੌਕਡਾਊਨ ਕਾਰਨ ਉਹ ਘਰ ਹਨ ਅਤੇ ਇਕ-ਦੂਜੇ ਨੂੰ ਚੰਗਾ ਟਾਈਮ ਦੇ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.