ਵਾਸ਼ਿੰਗਟਨ, 20 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਤਾਇਨਾਤ ਨਰਸਾਂ ਅਤੇ ਅੱਗ ਬੁਝਾਊ ਅਮਲੇ ਨੂੰ ਬਿਸਕੁਟ ਅਤੇ ਕਾਰਡ ਭੇਜਣ ਵਾਲੀ 10 ਸਾਲਾ ਬੱਚੀ ਸ਼ਰੱਵਿਆ ਅੰਨਾਪਾਰੈੱਡੀ ਨੂੰ ਸਨਮਾਨਿਤ ਕੀਤਾ ਹੈ। ਸ਼ਰੱਵਿਆ 'ਗਰਲ ਸਕਾਊਟ ਦਲ' ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਨੋਵਰ ਹਿਲਜ਼ ਐਲੀਮੈਂਟਰੀ ਸਕੂਲ ਵਿੱਚ ਚੌਥੀ ਕਲਾਸ ਵਿਚ ਪੜ੍ਹਦੀ ਹੈ। ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਤਾਇਨਾਤ ਕਾਮਿਆਂ ਦੀ ਮਦਦ ਕਰ ਰਹੇ ਅਮਰੀਕੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਇਹ ਬੱਚੀ ਵੀ ਸ਼ਾਮਲ ਹੈ। ਸ਼ਰੱਵਿਆ ਦੇ ਮਾਪੇ ਆਂਧਰਾ ਪ੍ਰਦੇਸ਼ ਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.