ਲਖਨਊ, 22 ਮਈ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਮਿਲੀ ਹੈ। ਇਹ ਧਮਕੀ ਭਰਿਆ ਮੈਸੇਜ ਯੂਪੀ ਪੁਲਿਸ ਦੇ ਡਾਇਲ 112 ਦੀ ਸੋਸ਼ਲ ਮੀਡੀਆ ਡੈਸਕ ਦੇ ਵ੍ਹਟਸਐਪ ਨੰਬਰ 'ਤੇ ਕਿਸੇ ਨੇ ਭੇਜਿਆ ਹੈ। ਇਸ ਮੈਸੇਜ ਨੂੰ ਭੇਜਣ ਵਾਲੇ ਨੇ ਸੀਐੱਮ ਯੋਗੀ ਨੂੰ ਇਕ ਵਿਸ਼ੇਸ਼ ਭਾਈਚਾਰੇ ਲਈ ਖ਼ਤਰਾ ਦੱਸਿਆ ਹੈ। ਇਸ ਮਾਮਲੇ 'ਚ ਲਖਨਊ ਦੇ ਗੋਮਤੀ ਨਗਰ ਪੁਲਿਸ ਸਟੇਸ਼ਨ 'ਚ ਐੱਫਆਈਆਰ ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਪੁਲਿਸ ਦੇ 112 ਹੈੱਡ ਕੁਆਰਟਰ 'ਚ ਵੀਰਵਾਰ ਦੇਰ ਰਾਤ ਲਗਪਗ ਸਾਢੇ 12 ਵਜੇ ਇਕ ਵ੍ਹਟਸਐਪ ਮੈਸੇਜ ਆਇਆ। ਇਹ ਮੈਸੇਜ ਡਾਇਲ 112 ਦੀ ਸੋਸ਼ਲ ਮੀਡੀਆ ਦੇ ਵ੍ਹਟਸਐਪ ਨੰਬਰ 7570000100 'ਤੇ ਆਇਆ ਸੀ। ਮੈਸੇਜ 'ਚ ਲਿਖਿਆ ਹੈ ਕਿ 'ਸੀਐੱਮ ਯੋਗੀ ਨੂੰ ਮੈਂ ਬੰਬ ਨਾਲ ਮਾਰਨ ਵਾਲਾ ਹਾਂ। ਉਹ (ਇਕ ਖ਼ਾਸ ਭਾਈਚਾਰੇ ਦਾ ਨਾਂ ਲਿਖਿਆ) ਦੀ ਜਾਨ ਦਾ ਦੁਸ਼ਮਣ ਹੈ।' ਇਸ ਮੈਸੇਜ ਦੇ ਮਗਰੋਂ ਆਲਾ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ 'ਤੇ ਚੌਕਸੀ ਵਧਾ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.