ਕੋਲਕਾਤਾ, 23 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫ਼ਾਨ ਪ੍ਰਭਾਵਿਤ ਪੱਛਮੀ ਬੰਗਾਲ ਲਈ 1 ਹਜ਼ਾਰ ਕਰੋੜ ਅਤੇ ਉਡੀਸ਼ਾ ਲਈ 500 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਉਨ•ਾਂ ਨੇ 'ਅੰਫਾਨ' ਤੂਫ਼ਾਨ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਨਾਲ ਉਤਰ ਅਤੇ ਦੱਖਣ 24 ਪਰਗਨਾ ਦੇ ਤੂਫ਼ਾਨ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤਾ। ਇਸ ਤੋਂ ਬਾਅਦ ਬਸੀਰਹਾਟ ਕਾਲਜ ਮੈਦਾਨ ਵਿੱਚ ਮਮਤਾ ਬੈਨਰਜੀ ਨਾਲ ਸਮੀਖਿਆ ਬੈਠਕ ਕੀਤੀ, ਜਿੱਥੇ ਉਨ•ਾਂ ਨੇ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ।
ਰਾਜਪਾਲ ਜਗਦੀਪ ਧਨਖੜ ਨੇ ਅੰਫਾਨ ਦੀ ਤਬਾਹੀ ਨਾਲ ਨਜਿੱਠਣ ਲਈ 50 ਲੱਖ ਰੁਪਏ ਦਾ ਦਾਨ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਦਾਨ ਦਿੱਤਾ ਹੈ। ਮਮਤਾ ਬੈਨਰਜੀ ਨੇ ਵੀ ਤੂਫ਼ਾਨ ਵਿੱਚ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ ਢਾਈ-ਢਾਈ ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਵੀਰਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਯੂਰਪੀਅਨ ਯੂਨੀਅਨ ਨੇ ਹੀ ਅੰਫ਼ਾਨ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ 5 ਲੱਖ ਯੂਰੋ (ਲਗਭਗ 4 ਕਰੋੜ 14 ਲੱਖ ਰੁਪਏ) ਦੇਣ ਦਾ ਐਲਾਨ ਕੀਤਾ ਹੈ।
ਪੱਛਮੀ ਬੰਗਾਲ ਦੌਰੇ 'ਤੇ ਪੀਐਮ ਨੇ ਐਲਾਨ ਕੀਤਾ ਕਿ ਸੂਬੇ ਦੇ ਤੂਫ਼ਾਨ ਪ੍ਰਭਾਵਿਤ ਲੋਕਾਂ ਦੀ ਸਹੂਲਤ ਅਤੇ ਲੋੜਾਂ ਦੀ ਪੂਰੀ ਲਈ 1 ਹਜ਼ਾਰ ਕਰੋੜ ਰੁਪਏ ਦਾ ਆਰਥਿਕ ਪੈਕੇਜ ਸਰਕਾਰ ਦੇਵੇਗੀ। ਇਹ ਤਤਕਾਲ ਸਹਾਇਤਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਹੋਰ ਵੀ ਲੋੜੀਂਦੀ ਮਦਦ ਕਰਦੀ ਰਹੇਗੀ। ਨਾਲ ਹੀ ਤੂਫ਼ਾਨ ਵਿੱਚ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਵੇਗੀ। ਦੱਸ ਦੇਈਏ ਕਿ ਵੀਰਵਾਰ ਨੂੰ ਹੀ ਮਮਤਾ ਬੈਨਰਜੀ ਨੇ 1 ਹਜ਼ਾਰ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਸੀ।
ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਸੀ, ਅਜਿਹੇ ਸਮੇਂ ਵਿੱਚ ਤੂਫ਼ਾਨ ਨੇ ਬੰਗਾਲ ਅਤੇ ਉਡੀਸ਼ਾ ਵਿੱਚ ਤਬਾਹੀ ਮਚਾ ਦਿੱਤੀ। ਪੱਛਮੀ ਬੰਗਾਲ ਦੇ ਲੋਕਾਂ 'ਤੇ ਇਸ ਤਬਾਹੀ ਦਾ ਸਭ ਤੋਂ ਵੱਧ ਅਸਰ ਹੋਇਆ। ਕੇਂਦਰ ਸਰਕਾਰ ਮਜ਼ਬੂਤੀ ਨਾਲ ਪੱਛਮੀ ਬੰਗਾਲ ਦੇ ਲੋਕਾਂ ਨਾਲ ਖੜ•ੀ ਹੈ। ਕੇਂਦਰ ਅਤੇ ਸੂਬਾ ਮਿਲ ਕੇ ਕੰਮ ਕਰਨਗੇ। ਹਾਲਾਤ ਨਾਲ ਨਜਿੱਠਣ ਲਈ ਉਨ•ਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸ਼ਲਾਘਾ ਵੀ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.