ਮੈਡ੍ਰਿਡ,  24 ਮਈ, ਹ.ਬ. : ਸਪੇਨ ਵਿਚ ਕੋਰੋਨਾ ਨਾਲ ਇੱਕ ਦਿਨ ਵਿਚ 688 ਲੋਕਾਂ ਨੇ ਦਮ ਤੋੜ ਦਿੱਤਾ। ਜਦ ਕਿ ਪਿਛਲੇ ਸੱਤ ਦਿਨ ਵਿਚ ਇੱਥੇ ਕੁਲ 619 ਮੌਤਾਂ ਹੋਈਆਂ ਹਨ। ਸਪੇਨ ਵਿਚ 1787 ਨਵੇਂ ਮਾਮਲੇ ਆਏ ਹਨ। ਇਹ ਪਿਛਲੇ ਛੇ ਦਿਨਾਂ ਵਿਚ ਇੱਕ ਦਿਨ ਦਾ ਸਭ ਤੋਂ ਵੰਡਾ ਅੰਕੜਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹੈ ਕਿ ਇੱਕ ਦਿਨ ਪਹਿਲਾਂ ਇੱਥੇ 593 ਮਾਮਲੇ ਆਏ ਸੀ ਅਤੇ 52 ਮੌਤਾਂ ਹੋਈਆਂ ਸਨ। ਸਪੇਨ ਵਿਚ 11 ਮਈ ਨੂੰ ਲਾਕਡਾਊਨ ਖੋਲ੍ਹਿਆ ਗਿਆ ਸੀ। ਇਸ ਦੇ ਤਹਿਤ ਬਾਰ, ਰੈਸਟੋਰੈਂਟ ਖੁਲ੍ਹ ਗਏ ਸੀ। ਜ਼ਿਆਦਾਤਰ ਦਸ ਲੋਕਾਂ ਨੂੰ ਇੱਕ ਸਮੂਹ ਵਿਚ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਗਈ ਸੀ। ਲਾਕਡਾਊਨ ਖੁਲ੍ਹਣ ਤੋਂ ਬਾਅਦ ਇੱਥੇ ਤੀਜੀ ਵਾਰ ਇੱਕ ਦਿਨ ਵਿਚ 1500 ਤੋਂ ਜ਼ਿਆਦਾ ਮਾਮਲੇ ਆਏ ਹਨ। ਸਪੇਨ ਵਿਚ ਹੁਣ ਤੱਕ 2,81,904 ਮਾਮਲੇ ਆਏ ਹਨ।  ਜਦ ਕਿ  28 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਦੁਨੀਆ ਦੇ ਟੌਪ 10 ਕੋਰੋਨਾ ਪ੍ਰਭਾਵਤ ਦੇਸ਼ਾਂ ਵਿਚ ਅਮਰੀਕਾ ਹੁਣ ਵੀ ਸਭ ਤੋਂ ਉਪਰ ਹੈ। ਇਸ ਸੂਚੀ ਵਿਚ ਯੂਰਪ ਦੇ 6 ਅਤੇ ਮੱਧ ਪੂਰਬ ਦੇ ਦੋ ਦੇਸ਼ ਸ਼ਾਮਲ ਹਨ। ਉਧਰ ਯੂਰਪੀ ਸੰਘ ਦੀ ਐਂਡਰਿਊ ਨੇ ਕਿਹਾ ਕਿ ਯੂਰਪ ਨੂੰ ਕੋਰੋਨਾ ਦੀ ਦੂਜੀ ਲਹਿਰ ਦੇ ਲਈ ਤਿਆਰ ਰਹਿਣਾ ਚਾਹੀਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.