ਵਾਸ਼ਿੰਗਟਨ,  24 ਮਈ, ਹ.ਬ. : ਅਮਰੀਕੀ ਸਮੁੰਦਰੀ ਫੌਜ ਨੇ ਇੱਕ ਹਾਈ ਐਨਰਜੀ ਲੇਜ਼ਰ ਹਥਿਆਰ ਦਾ ਸਫਲਤਾ ਪੂਰਵਕ ਪੀ੍ਰਖਣ ਕੀਤਾ ਹੈ ਜੋ ਜਹਾਜ਼ ਨੂੰ ਹਵਾ ਵਿਚ ਹੀ ਤਬਾਹ ਕਰ ਸਕਦਾ ਹੈ। ਇਹ ਪ੍ਰੀਖਣ ਪ੍ਰਸ਼ਾਂਤ ਮਹਾਸਾਗਰ ਵਿਚ ਇੱਕ ਜੰਗੀ ਜਹਾਜ਼ 'ਤੇ ਕੀਤਾ ਗਿਆ, ਜਿਸ ਦੀ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤੀ ਗਈ ਹੈ। ਸਮੁੰਦਰੀ ਫੌਜ ਦੇ ਪ੍ਰਸ਼ਾਂਤ ਬੇੜੇ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕੀਤੀ।
ਵੀਡੀਓ ਵਿਚ ਦਿਖ ਰਿਹਾ ਕਿ ਜੰਗੀ ਬੇੜੇ ਦੇ ਡੈਕ ਤੋਂ  ਇੱਕ ਤੇਜ਼ ਲੇਜ਼ਰ ਬੀਮ ਨਿਕਲ ਰਹੀ ਹੈ। ਇਸ ਵਿਚ ਲੇਜ਼ਰ ਬੀਮ ਦੇ ਸਾਹਮਣੇ ਆਉਣ ਵਾਲਾ ਡਰੋਨ ਜਲਣ ਲੱਗਦਾ ਹੈ। ਪ੍ਰਸ਼ਾਂਤ ਬੇੜੇ ਨੇ ਕਿਹਾ ਕਿ ਲੇਜ਼ਰ ਹਥਿਆਰ ਡਰੋਨ ਜਾਂ ਹਥਿਆਰਾਂ ਵਾਲੀ ਛੋਟੀ ਕਿਸ਼ਤੀਆਂ ਦੇ ਖ਼ਿਲਾਫ਼ ਵੀ ਕੰਮ ਵਿਚ ਲਿਆਇਆ ਜਾ ਸਕਦਾ ਹੈ। ਹਾਂਲਾਂਕਿ ਫ਼ੌਜ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਇਹ ਪ੍ਰੀਖਣ ਕਿੱਥੇ ਕੀਤਾ ਗਿਆ। ਫ਼ੌਜ ਨੇ ਸਿਰਫ ਇਹ ਦੱਸਿਅ ਕਿ ਪ੍ਰੀਖਣ 16 ਮਈ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਹੋਇਆ। ਸਮੁੰਦਰੀ ਫੌਜ ਨੇ ਲੇਜ਼ਰ ਹਥਿਆਰ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟਡੀਜ਼ ਦੀ 2018 ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਇਸ ਲੇਜ਼ਰ ਹਥਿਆਰ ਦੀ ਪਾਵਰ 150 ਕਿਲੋ ਵਾਟ ਹੋ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.