ਸਰਹਿੰਦ, 27 ਮਈ, ਹ.ਬ. : ਸਰਹਿੰਦ ਦੇ ਪੁਰਾਣੇ ਫਲਾਈਓਵਰ ਦੇ ਕੋਲ ਸ਼ਾਮ ਕਰੀਬ ਸਾਢੇ ਪੰਜ ਵਜੇ 3 ਨੌਜਵਾਨਾਂ ਦੀ ਕਾਰ ਇੱਕ ਤੇਲ ਨਾਲ ਭਰੇ ਟੈਂਕਰ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਉਜਵਲ ਸੂਦ ਨਿਵਾਸੀ ਸਰਹਿੰਦ, ਸੁਖਚੈਨ ਸਿੰਘ ਨਿਵਾਸੀ ਪਿੰਡ ਖਰੌੜਾ ਅਤੇ ਅਮਿਤੋਜ ਨਿਵਾਸੀ ਪਿੰਡ ਨਲੀਨਾ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤੌਰ 'ਤੇ ਹੋਈ। ਅਮਿਤੋਜ ਸਿੰਘ ਮਾਤਾ ਗੁਜਰੀ ਕਾਲਜ ਵਿਚ ਬੀਕਾਮ ਦਾ ਵਿਦਿਆਰਥੀ ਦੱਸਿਆ ਜਾ ਰਿਹਾ।
ਤਿੰਨੋਂ ਨੌਜਵਾਨ ਅਪਣੀ ਕਾਰ ਰਾਹੀਂ ਜਦੋਂ ਸਰਹਿੰਦ ਦੇ ਪੁਰਾਣੇ ਫਲਾਈਓਵਰ ਕੋਲ ਪੁੱਜੇ ਤਾਂ ਉਨ੍ਹਾਂ ਕੋਲੋਂ ਕਾਰ ਬੇਕਾਬੂ ਹੋ ਗਈ। ਜਿਸ ਕਾਰਨ ਕਾਰ ਤੇਲ ਨਾਲ ਭਰੇ ਟੈਂਕਰ ਨਾਲ ਟਕਰਾ ਗਈ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦੇ ਪਰੱਖਚੇ ਉਡ ਗਏ। ਤਿੰਨੋਂ ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਕਾਰ ਵਿਚੋਂ ਬਾਹਰ ਕੱੰਿਢਆ। ਉਨ੍ਹਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਰਹਿੰਦ ਪੁਲਿਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਾਰ ਤੇਲ ਨਾਲ ਭਰੇ ਟੈਂਕਰ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤਿੰਨਾਂ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਹੈ। ਇੱਕ ਹੋਰ ਜਾਣਕਾਰੀ ਦੇ ਅਨੁਸਾਰ ਤਿੰਨੋਂ ਦੋਸਤ, ਆਈਲੈਟਸ ਪਾਸ ਸੀ ਅਤੇ ਇੱਕ ਦਾ ਵੀਜ਼ਾ ਆ ਚੁੱਕਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.