ਬ੍ਰਿਟੇਨ ਦੀ ਹਾਈ ਕੋਰਟ ਨੇ ਮਾਲਿਆ ਦੀ ਹਵਾਲਗੀ ਦਾ ਦਿੱਤਾ ਸੀ ਹੁਕਮ

ਲੰਡਨ, 28 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਬੈਂਕਾਂ 'ਚੋਂ ਹਜ਼ਾਰਾਂ ਕਰੋੜ ਦਾ ਕਰਜ਼ ਲੈਣ ਬਾਅਦ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੀ ਉਡੀਦ ਅਜੇ ਹੋਰ ਲੰਬੀ ਹੋ ਸਕਦੀ ਹੈ। ਕਈ ਮਹੀਨੇ ਪਹਿਲਾਂ ਹੀ ਮਾਲਿਆ ਨੂੰ ਭਾਰਤ ਲਿਆਇਆ ਜਾ ਸਕਦਾ ਸੀ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਯੂਕੇ (ਯੂਨਾਈਟਡ ਕਿੰਗਡਮ) ਹੋਮ ਆਫਿਸ ਕਾਨੂੰਨੀ ਕਾਰਨਾਂ ਕਰਕੇ ਮਾਲਿਆ ਨੂੰ ਭਾਰਤ ਦੇ ਹਵਾਲੇ ਕਰਨ ਵਿੱਚ ਦੇਰੀ ਕਰ ਰਿਹਾ ਹੈ।
ਇਹੀ ਵੀ ਚਰਚਾ ਹੈ ਕਿ ਵਿਜੇ ਮਾਲਿਆ ਬ੍ਰਿਟੇਨ ਵਿੱਚ ਪਨਾਹ ਲੈਣ ਲਈ ਵੀ ਬਿਨੈ ਕਰ ਸਕਦਾ ਹੈ। ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਬ੍ਰਿਟੇਨ ਵਿੱਚ ਉਹ ਜੋ ਸਿਵਲ ਮਾਮਲੇ ਲੜ ਰਿਹਾ ਹੈ, ਉਹ ਵੀ ਮਾਲਿਆ ਨੂੰ ਭਾਰਤ ਭੇਜਣ ਤੋਂ ਪਹਿਲਾਂ ਹੋਮ ਆਫਿਸ ਦੇ ਆੜੇ ਰਹੇ ਹਨ। ਮਾਲਿਆ ਨੂੰ ਤਦ ਤੱਕ ਭਾਰਤ ਦੇ ਸਪੁਰਦ ਨਹੀਂ ਕੀਤਾ ਜਾ ਸਕਦਾ ਹੈ, ਜਦੋਂ ਤੱਕ ਹੋਮ ਸੈਕਟਰੀ ਪ੍ਰੀਤੀ ਪਟੇਲ ਦਸਤਖ਼ਤ ਨਹੀਂ ਕਰਦੀ। ਹਵਾਲਗੀ ਵਿਰੁੱਧ ਮਾਲਿਆ ਯੂਕੇ ਦੀਆਂ ਅਦਾਲਤਾਂ ਵਿੱਚ 14 ਮਈ ਤੱਕ ਸਾਰੇ ਕੇਸ ਹਾਰ ਚੁੱਕਾ ਹੈ। ਇਸ ਦੇ ਬਾਵਜੂਦ ਪ੍ਰੀਤੀ ਪਟੇਲ ਨੇ ਹੁਣ ਤੱਕ ਆਪਣੇ ਦਸਤਖ਼ਤ ਨਹੀਂ ਕੀਤੇ ਹਨ।
ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ 14 ਮਈ 2020 ਤੋਂ ਬਾਅਦ 28 ਦਿਨ ਦੀ ਮਿਆਦ, ਜਿਸ ਦੇ ਅੰਦਰ ਮਾਲਿਆ ਦੀ ਹਵਾਲਗੀ ਹੋਣੀ ਹੈ, ਉਹ ਸ਼ੁਰੂ ਨਹੀਂ ਹੋਈ ਹੈ। ਨਿਸ਼ਚਿਤ ਤੌਰ 'ਤੇ ਕੁਝ ਦੇਰੀ ਹੈ। ਇਹ ਪੂਰੀ ਤਰ•ਾਂ ਯੂਕੇ ਦੇ ਸਰਕਾਰ ਦੇ ਹੱਥ ਵਿੱਚ ਹੈ। ਇਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਨ•ਾਂ ਨੂੰ ਨਹੀਂ ਪਤਾ ਕਿ ਮਾਲਿਆ ਨੇ ਕੀ ਬ੍ਰਿਟੇਨ ਵਿੱਚ ਪਨਾਹ ਲੈਣ ਲਈ ਅਰਜ਼ੀ ਦਿੱਤੀ ਹੈ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਰੋਜ਼ਾਨਾ ਅਪਡੇਟ ਲਈ ਹੋਮ ਆਫਿਸ 'ਤੇ ਦਬਾਅ ਪਾ ਰਿਹਾ ਹੈ। ਇੱਕ ਹੋਰ ਭਾਰਤੀ ਸੂਤਰ ਨੇ ਦੱਸਿਆ ਕਿ ਅਜੇ ਵੀ ਕੁਝ ਮੁੱਦੇ ਹਨ, ਜਿਨ•ਾਂ ਨੂੰ ਹੱਲ ਕੀਤਾ ਜਾਣਾ ਬਾਕੀ ਹੈ। ਇਹ ਯੂਕੇ ਦੀਆਂ ਅਦਾਲਤਾਂ ਵਿੱਚ ਲਟਕ ਰਹੇ ਕੇਸ ਹੋ ਸਕਦੇ ਹਨ। ਇਹ ਪਨਾਹ ਲਈ ਦਿੱਤੀ ਅਰਜ਼ੀ ਵੀ ਹੋ ਸਕਦੀ ਹੈ। ਭਾਰਤ ਦੀ ਸਰਕਾਰ ਦਾ ਧਿਆਨ ਅਜੇ ਪੂਰੀ ਤਰ•ਾਂ ਚੀਨ ਨਾਲ ਲੱਦਾਖ ਵਿੱਚ ਵਿਵਾਦ ਅਤੇ ਕੋਰੋਨਾ 'ਤੇ ਕੇਂਦਰਿਤ ਹੈ। ਇਸ ਲਈ ਜੇਕਰ ਦੋ ਮਹੀਨੇ ਦੀ ਦੇਰੀ ਵੀ ਹੁੰਦੀ ਹੈ ਤਾਂ ਉਨ•ਾਂ ਨੂੰ ਸਮੱਸਿਆ ਨਹੀਂ ਹੋਵੇਗੀ। ਉੱਧਰ ਜਦੋਂ ਇਸ ਸਬੰਧੀ ਟੀਓਆਈ ਨੇ ਹੋਮ ਆਫਿਸ ਤੋਂ ਪ੍ਰਤੀਕਿਰਿਆ ਮੰਗੀ ਤਾਂ ਕੋਈ ਜਵਾਬ ਨਹੀਂ ਮਿਲਿਆ। 2 ਮਾਰਚ 2016 ਨੂੰ ਭਾਰਤ 'ਚੋਂ ਫਰਾਰ ਹੋਣ ਬਾਅਦ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਯੂਕੇ ਵਿੱਚ ਰਹਿ ਰਿਹਾ ਹੈ। ਹੋਮ ਆਫਿਸ ਵਿੱਚ ਪਨਾਹ ਲੈਣ ਨਾਲ ਸਬੰਧਤ ਮਾਮਲਿਆਂ ਵਿੱਚ ਨੁਮਾਇੰਦਗੀ ਦਾ ਤਜ਼ਰਬਾ ਰੱਖਣ ਵਾਲੀ ਬੈਰਿਸਟਰ ਕਰਿਸ਼ਮਾ ਵੋਰਾ ਦਾ ਕਹਿਣਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਹੁਣ ਇਸ ਸਥਿਤੀ ਵਿੱਚ ਮਾਲਿਆ ਪਨਾਹ ਲਈ ਅਰਜ਼ੀ ਦਾਖ਼ਲ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.