ਘਟਨਾ ਦਾ ਵੀਡੀਓ ਆਇਆ ਸਾਹਮਣੇ
ਮੌਤ ਕਾਰਨ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਤੇਜ਼
ਮੇਅਰ ਨੇ 4 ਪੁਲਿਸ ਅਧਿਕਾਰੀਆਂ ਨੂੰ ਕੀਤਾ ਬਰਖਾਸਤ
ਵਾਸ਼ਿੰਗਟਨ, 28 ਮਈ, ਹ.ਬ. : ਅਮਰੀਕਾ ਦੇ ਮਿਨੀਆਪੋਲਿਸ ਸ਼ਹਿਰ  ਵਿਚ ਇੱਕ ਅਫ਼ਰੀਕੀ-ਅਮਰੀਕਨ ਵਿਅਕਤੀ ਦੀ ਪੁਲਿਸ ਦੀ ਬਰਬਰਤਾ ਕਾਰਨ ਮੌਤ ਹੋ ਗਈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਵੀਡੀਓ ਵਿਚ ਦਿਖ ਰਿਹਾ ਹੈ ਕਿ ਉਸ ਦੇ ਹੱਥਕੜੀ ਲੱਗੀ ਹੋਈ ਅਤੇ ਉਹ ਜ਼ਮੀਨ 'ਤੇ ਡਿੱਗਿਆ ਹੋਇਆ ਹੈ। ਪੁਲਿਸ ਅਫ਼ਸਰ ਪੰਜ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਉਸ ਦੀ ਗਰਦਨ ਅਪਣੀ ਲੱਤ ਨਾਲ ਦਬਾਈ ਬੈਠਾ ਹੈ। ਬਾਅਦ ਵਿਚ ਉਸ ਆਦਮੀ ਦੀ ਮੌਤ ਹੋ ਜਾਂਦੀ ਹੈ। ਇਸ ਮਾਮਲੇ ਵਿਚ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਮਰਨ ਵਾਲੇ ਅਫ਼ਰੀਕਨ ਵਿਅਕਤੀ ਦਾ ਨਾਂ ਜੌਰਜ ਫਲਾਇਡ ਹੈ। ਮਿਨੀਆਪੋਲਿਸ ਦੇ ਮੇਅਰ ਨੇ ਜੌਰਜ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਚਾਰ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।
ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕਿ ਕਰੀਬ 40 ਸਾਲ ਦਾ ਜੌਰਜ ਲਗਾਤਾਰ ਪੁਲਿਸ ਅਫ਼ਸਰ ਨੂੰ ਅਪਣੀ ਲੱਤ ਹਟਾਉਣ ਦੀ ਮੰਗ ਕਰਦਾ ਹੈ। ਉਹ ਕਹਿੰਦਾ ਹੈ ਤੁਹਾਡਾ ਗੋਡਾ ਮੇਰੀ ਗਰਦਨ 'ਤੇ ਹੈ, ਮੈਂ ਸਾਹ ਨਹੀਂ ਲੈ ਪਾ ਰਿਹਾ। ਹੌਲੀ ਹੌਲੀ ਉਸ ਦੀ ਹਰਕਤ ਬੰਦ ਹੋ ਜਾਂਦੀ ਹੈ। ਇਸ ਤੋਂ ਬਾਅਦ ਅਫ਼ਸਰ ਕਹਿੰਦੇ ਹਨ, ਉਠੋ ਅਤੇ ਕਾਰ ਵਿਚ ਬੈਠੇ। ਤਦ ਵੀ ਉਸ ਦੀ ਕੋਈ ਪ੍ਰਤਕ੍ਰਿਆ ਨਹੀਂ ਆਉਂਦੀ। ਇਸ ਦੌਰਾਨ ਆਸ ਪਾਸ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ। ਉਸ ਨੂੰ ਹਪਸਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ।
ਮਿਨੀਆਪੋਲਿਸ ਦੇ ਮੇਅਰ ਨੇ ਇਸ ਘਟਨਾ 'ਤੇ ਨਰਾਜ਼ਗੀ ਜਤਾਉਂਦੇ ਹੋਏ ਦੱਸਿਆ ਕਿ ਅਧਿਕਾਰੀਆਂ 'ਤੇ ਮੁਕਦਮਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਅਫ਼ਰੀਕਨ ਹੋਣ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
ਮਿਨੀਆਪੋਲਿਸ ਦੇ ਪੁਲਸ ਚੀਫ਼ ਮੈਡਾਰੀਆ ਨੇ ਦੱਸਿਆ ਕਿ ਮਾਮਲਾ ਐਫਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਉਸ 'ਤੇ ਅਧਿਕਾਰਾਂ ਦੇ ਗਲਤ ਇਸਤੇਮਾਲ ਦਾ ਕੇਸ ਚਲਾਇਆ ਜਾਵੇਗਾ, ਲੇਕਿਨ ਵਿਰੋਧ ਕਰ ਰਹੇ ਲੋਕਾਂ ਦੀ ਮੰਗ ਹੈ ਕਿ ਅਫ਼ਸਰ 'ਤੇ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ। ਉਸ ਦੇ ਨਾਲ ਸ਼ਾਮਲ ਸਾਰੇ ਅਧਿਕਾਰੀਆਂ 'ਤੇ ਵੀ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.