ਚੰਡੀਗੜ੍ਹ, 28 ਮਈ, ਹ.ਬ. : ਕੋਰੋਨਾ ਵਾਇਰਸ ਕਾਰਨ ਜਿਹੜੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਪੈ ਰਹੀ ਹੈ। ਉਸ ਵਿਚੋਂ ਮਾਸਕ ਪਹਿਨਣਾ ਸਭ ਤੋਂ ਜ਼ਿਆਦਾ ਜ਼ਰੂਰੀ ਦੱਸਿਆ ਗਿਆ ਹੈ। ਹਾਲਾਂਕਿ ਮਾਸਕ ਪਹਿਨਣ ਨਾਲ ਕੋਰੋਨਾ ਤੋਂ ਬਚਾਅ ਹੋਵੇਗਾ ਲੇਕਿਨ ਸਾਹ ਅਤੇ ਦਿਲ ਦੇ ਲਈ ਕਾਫੀ ਗਲਤ ਸਾਬਤ ਹੋ ਸਕਦਾ ਹੈ। ਆਮ ਦਿਨਾਂ ਵਿਚ ਵਿਅਕਤੀ ਕਸਰਤ ਵੀ ਕਰਦਾ ਹੈ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਵੀ ਕਈ ਭਾਰੀ ਕੰਮ ਵੀ ਕਰਨੇ ਪੈਂਦੇ ਹਨ। ਅਜਿਹੇ ਕੰਮ ਕਰਨ ਦੌਰਾਨ ਜੇਕਰ ਮਾਸਕ ਪਹਿਨਿਆ ਹੋਇਆ ਹੋਵੇ ਤਾਂ ਇੱਕ ਪਾਸੇ ਤਾਂ ਸਰੀਰ ਵਿਚ ਆਕਸੀਜਨ ਦੀ ਘੱਟ ਮਾਤਰਾ ਹੋ ਜਾਂਦੀ ਹੈ। ਦੂਜੇ ਪਾਸੇ ਅਪਣੇ ਹੀ ਛੱਡੇ ਗਏ ਸਾਹ ਨੂੰ ਵੀ ਕੁਝ ਹੱਦ ਤੱਕ ਵਾਪਸ ਅਸੀਂ ਇਸਤੇਮਾਲ ਕਰ ਲੈਂਦੇ ਹਨ। ਇਸ ਛੱਡੇ ਗਏ ਸਾਹ ਵਿਚ ਇੱਕ ਵੱਡੀ ਮਾਤਰਾ ਕਾਰਬਨ ਡਾਈਆਕਸਾਈਡ  ਦੀ ਹੁੰਦੀ ਹੈ। ਜੋ ਮਨੁੱਖੀ ਸਰੀਰ ਇੱਕ ਟੌਕਸਿਕ ਗੈਸ ਦੀ ਤਰ੍ਹਾਂ ਨਿਕਲਦੀ ਹੈ। ਪੀਜੀਆਈ ਐਡਵਾਂਸ ਕਾਰਡੀਅਕ ਸੈਂਟਰ ਦੇ ਐਚਓਡੀ ਪ੍ਰੋ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਦਿਲ ਤੇ ਫੇਫੜੇ  ਨੂੰ ਸਹੀ ਕੰਮ ਕਰਨ ਦੇ ਲਈ ਆਕਸੀਜਨ ਦੀ ਸਹੀ ਮਾਤਰਾ ਮਿਲਣੀ ਚਾਹੀਦੀ। ਪ੍ਰੰਤੂ ਲਗਾਤਾਰ  ਮਾਸਕ ਪਹਿਨੇ ਰਹਿਣ ਨਾਲ ਸਰੀਰ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ।  ਇਸ ਤੋਂ ਇਲਾਵਾ ਜਦ ਕੋਈ ਵਿਅਕਤੀ ਕੋਈ ਭਾਰੀ ਕੰਮ ਕਰਦਾ ਹੈ ਤਾਂ ਜਿਵੇਂ ਕਿ ਕੋਈ ਭਾਰੀ ਸਮਾਨ ਚੁੱਕਣਾ ਅਤੇ ਪੌੜੀਆਂ 'ਤੇ ਜ਼ਿਆਦਾ ਚੜ੍ਹਨਾ ਉਤਰਨਾ ਉਸ ਸਮੇਂ ਉਸ ਦੇ ਸਰੀਰ ਨੂੰ ਆਕਸੀਜਨ ਦੀ ਜ਼ਰੂਰਤ ਜ਼ਿਆਦਾ ਹੋ ਜਾਂਦੀ ਹੈ। ਪ੍ਰੰਤੂ ਮਾਸਕ ਪਹਿਨੇ ਰਹਿਣ ਕਾਰਨ ਉਹ ਆਕਸੀਨ ਆਮ ਮਾਤਰਾ ਵਿਚ ਨਹੀ ਮਿਲਦੀ। ਜਿਸ ਕਾਰਨ ਦਿਲ ਅਤੇ ਫੇਫੜੇ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਵਿਅਕਤੀ ਨੂੰ ਚੱਕਰ ਆ ਸਕਦੇ ਹਨ ਅਤੇ ਜਿਸ ਕਾਰਨ ਉਹ ਬੇਹੋਸ਼ ਵੀ ਹੋ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.