ਅਮਰੀਕਾ : 24 ਘੰਟੇ ਵਿਚ 1300 ਲੋਕਾਂ ਦੀ ਹੋਈ ਮੌਤ
ਵਾਸ਼ਿੰਗਟਨ,  29 ਮਈ, ਹ.ਬ. : ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਬੀਤੇ 24 ਘੰਟੇ ਵਿਚ ਕੋਰੋਨਾ ਦੇ ਕਾਰਨ ਹੋਈ ਮੌਤ ਦੇ ਅੰਕੜਿਆਂ ਵਿਚ ਮੁੜ ਵਾਧਾ ਦਰਜ ਕੀਤਾ ਗਿਆ ਹੈ। 24 ਘੰਟੇ ਵਿਚ 1297 ਲੋਕਾਂ ਨੇ ਅਪਣੀ ਜਾਨ ਗੁਆਈ ਹੈ।
ਅਮਰੀਕਾ ਵਿਚ ਇਸੇ ਦੇ ਨਾਲ ਕੋਰੋਨਾ ਵਾਇਰਸ ਦੇ ਕਾਰਨ ਹੋਈ ਕੁੱਲ ਮੌਤਾਂ ਦੀ ਗਿਣਤੀ 101573 ਪਹੁੰਚ ਗਈ ਹੈ। ਜੋ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। Îਇੱਥੇ ਕੁਲ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 17 ਲੱਖ ਪਾਰ ਕਰ ਚੁੱਕੀ ਹੈ। ਗੌਰਲਤਬ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਤਬਾਹੀ ਦੇਖਣ ਨੂੰ ਮਿਲੀ ਹੈ। ਪਿਛਲੇ ਤਿੰਨ ਮਹੀਨੇ ਤੋਂ ਲਗਭਗ ਪੂਰਾ ਦੇਸ਼ ਬੰਦ ਹੈ ਅਤੇ ਕਰੀਬ ਢਾਈ ਕਰੋੜ ਲੋਕ ਅਪਣੀ ਨੌਕਰੀ ਗੁਆ ਚੁੱਕੇ ਹਨ।
ਦੂਜੇ ਪਾਸੇ ਹੁਣ ਅਮਰੀਕਾ ਤੋਂ ਅਜਿਹੀ ਤਸਵੀਰਾਂ ਆ ਰਹੀਆਂ ਹਨ, ਜੋ ਹੈਰਾਨ ਕਰਦੀਆਂ ਹਨ, ਬੀਤੇ ਦਿਨ ਨਿਊਯਾਰਕ ਵਿਚ ਇੱਕ ਸੁਪਰਮਾਰਕਿਟ ਵਿਚ ਲੋਕਾਂ ਦੀ ਐਨੀ ਭੀੜ ਇਕੱਠੀ ਹੋ ਗਈ ਕਿ ਹਾਲਾਤ ਬੇਕਾਬੂ ਹੋ ਗਏ। ਅੰਤ ਵਿਚ ਭੀੜ ਨੇ ਪੂਰੀ ਸੁਪਰ ਮਾਰਕਿਟ ਨੂੰ ਲੁੱਟ ਲਿਆ ਅਤੇ ਕੁਝ ਸੈਕੰਡਾਂ ਵਿਚ ਹੀ ਮਾਰਕਿਟ ਖਾਲੀ ਕਰ ਦਿੱਤੀ।
ਅਮਰੀਕੀ ਰਾਸ਼ਟਰਪਤੀ ਟਰੰਪ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਦੇਸ਼ ਨੂੰ ਮੁੜ ਖੋਲ੍ਹ ਦਿੱਤਾ ਜਾਵੇ। ਉਨ੍ਹਾਂ ਨੇ ਇਸ ਬਾਰੇ ਵਿਚ ਸਾਰੇ ਰਾਜਾਂ ਨੂੰ ਆਦੇਸ਼ ਵੀ ਜਾਰੀ ਕੀਤੇ ਹਨ ਜਿਸ ਵਿਚ ਧਾਰਮਿਕ ਸਥਾਨ, ਹੋਟਲ, ਬਾਰ, ਸਕੂਲ ਨੂੰ ਤੁਰੰਤ ਖੋਲ੍ਹਣ ਲਈ ਕਿਹਾ ਹੈ।
ਟਰੰਪ ਨੇ ਸਾਫ ਤੌਰ 'ਤੇ ਕਿਹਾ ਕਿ ਜੇਕਰ ਸੂਬੇ ਅਜਿਹਾ ਨਹੀਂ ਕਰਦੇ ਤਾਂ ਉਹ ਫੈਡਰਲ ਗੌਰਮਿੰਟ ਵਲੋਂ ਅਜਿਹਾ ਆਦੇਸ਼ ਜਾਰੀ ਕਰ ਦੇਣਗੇ।  ਹੁਣ ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਤੱਕ 58 ਲੱਖ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਜਦ ਕਿ 3.59 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.