ਨਵਾਂ ਸ਼ਹਿਰ,  29 ਮਈ , ਹ.ਬ. : 14 ਮਈ ਤੋਂ ਬਾਅਦ ਸ਼ੁਰੂ ਹੋਈ ਏਅਰ ਫਲਾਈਟਾਂ ਰਾਹੀਂ ਹੁਣ ਤੱਕ ਕੁਲ 47 ਲੋਕ ਵਿਦੇਸ਼ਾਂ ਤੋਂ ਪਰਤ ਚੁੱਕੇ ਹਨ। ਵਿਦੇਸ਼ਾਂ ਤੋਂ ਪਰਤੇ ਲੋਕਾਂ ਦੇ ਲਈ ਪ੍ਰਸਾਸਨ ਨੇ ਰੈਲਮਾਜਰਾ ਵਿਚ ਸਥਿਤ ਰਿਆਤ ਬਾਹਰਾ ਸੰਸਥਾਨ ਵਿਚ ਕਵਾਰੰਟਾਈਨ ਸੈਂਟਰ ਬਣਾਇਆ ਹੈ। ਜੋ ਲੋਕ ਇੱਥੇ ਨਹੀਂ ਰਹਿਣਾ ਚਾਹੁੰਦੇ ਉਹ ਜ਼ਿਲ੍ਹੇ ਦੇ ਵਿਭਿੰਨ ਹੋਟਲਾਂ ਵਿਚ ਕਵਾਰੰਟਾਈਨ ਦਾ ਸਮਾਂ ਪੂਰਾ ਕਰ ਰਹੇ ਹਨ।
ਜ਼ਿਲ੍ਹੇ ਵਿਚ 47 ਵਿਚੋਂ ਕੁਲ 28 ਲੋਕ ਨਵੇਂ ਆਏ ਹਨ ਜਿਨ੍ਹਾਂ ਦੀ ਸੈਂਪਲਿੰਗ ਜਾਰੀ ਹੈ। ਇਨ੍ਹਾਂ ਤੋਂ ਪਹਿਲਾਂ ਆਏ ਲੋਕਾਂ ਵਿਚੋਂ 2 ਕੋਰੋਨਾ ਪਾਜ਼ੀਟਿਵ ਸੀ। ਦੱਸ ਦੇਈਏ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜੋ ਲੋਕ ਅਪਣਾ ਕੁਆਰੰਟਾਈਨ ਸਮਾਂ ਸੈਂਟਰ ਵਿਚ ਬਿਤਾ ਚੁੱਕੇ ਹਨ ਅਤੇ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਘਰ ਭੇਜ ਦਿੱਤਾ ਹੈ।
ਪ੍ਰਸ਼ਾਸਨ ਨੇ ਸਟੇਟ ਕਵਾਰੰਟਾਈਨ ਸੈਂਟਰ ਰਿਆਤ ਕੈਂਪਸ ਰੈਲਮਾਜਰਾ ਦੇ ਨਾਲ ਨਾਲ ਕੋਵਿਡ ਸੈਂਟਰ ਕੇਸੀ ਕਾਲਜ ਵਿਚ ਵੀ 100 ਤੋਂ ਵੀ ਜ਼ਿਆਦਾ ਬੈਡ ਦਾ ਕਵਾਰੰਟਾਈਨ  ਸੈਂਟਰ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਰਿਆਤ ਦੇ ਨਾਲ ਨਾਲ ਨਵਾਂ ਸ਼ਹਿਰ ਵਿਚ ਵੀ ਇਸ ਸਹੂਲਤ ਦਾ ਪ੍ਰਬੰਧ ਕੀਤਾ ਜਾ ਸਕੇਗਾ। ਡੀਸੀ ਵਿਨੇ ਬਬਲਾਨੀ ਨੇ ਦੱਸਿਆ ਕਿ ਕੇਸੀ ਕਾਲਜ ਵਿਚ 380 ਬੈਡ ਦਾ ਕੋਵਿਡ ਕੇਅਰ ਸੈਟਰ ਸਕਾਪਤ ਕੀਤਾ ਗਿਆ ਹੈ, ਜਿਸ ਵਿਚੋਂ 100 ਤੋਂ ਜ਼ਿਆਦਾ ਕਵਾਰੰਟਾਈਨ ਸੁਵਿਧਾ ਦੇ ਤੌਰ 'ਤੇ ਪ੍ਰਯੋਗ ਵਿਚ ਲਿਆਏ ਜਾਣਗੇ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.