ਗੜ੍ਹਸ਼ੰਕਰ,  29 ਮਈ , ਹ.ਬ. : ਗੜ੍ਹਸੰਕਰ ਦੇ ਪਿੰਡ ਮੈਰਾ ਦੀ ਮਹਿਲਾ ਸਰਪੰਚ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਮਹਿਲਾ ਸਰਪੰਚ ਦੇ ਪਿਤਾ ਦੇ ਬਿਆਨ 'ਤੇ ਸਹੁਰੇ, ਜੇਠ ਅਤੇ ਜੇਠਾਣੀ ਦੇ ਖ਼ਿਲਾਫ਼ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਸਰਪੰਚ ਦਾ ਸਹੁਰਾ ਸੇਵਾ ਮੁਕਤ ਅਧਿਆਪਕ ਅਤੇ ਜੇਠ ਮੌਜੂਦਾ ਲੰਬੜਦਾਰ ਹੈ।ਸੁਨੀਤਾ ਦੇਵੀ ਪਤਨੀ ਕੁਲਦੀਪ ਕੁਮਾਰ ਪਿੰਡ ਮੈਰਾ ਦੀ ਸਰਪੰਚ ਸੀ। ਉਸ ਨੇ 25 ਮਈ ਨੂੰ ਜ਼ਹਿਰ ਨਿਗਲ ਗਿਆ।  ਇਸ ਤੋਂ ਬਾਅਦ ਪਰਵਾਰ ਵਾਲਿਆਂ ਨੇ ਉਸ ਨੂੰ ਗੜ੍ਹਸ਼ੰਕਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਸੀ। ਲੇਕਿਨ ਵੀਰਵਾਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਹਿਲਾ ਸਰਪੰਚ ਸੁਨੀਤਾ ਦੇਵੀ ਦੇ ਪਿਤਾ ਹਰਮੇਸ਼ ਸਿੰਘ ਨਿਵਾਸੀ ਨੈਨਵੋਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸੁਨੀਤਾ ਦੇਵੀ ਦਾ ਕਰੀਬ 16 ਸਾਲ ਪਹਿਲਾਂ ਪਿੰਡ ਮੈਰਾ ਦੇ ਕੁਲਦੀਪ ਕੁਮਾਰ ਨਾਲ ਵਿਆਹ ਹੋਇਆ ਸੀ।ਕੁਝ ਸਮਾਂ ਪਹਿਲਾਂ ਦਰਸ਼ਨ ਰਾਮ ਨੇ ਅਪਣੇ ਪੁੱਤਰ ਸੰਦੀਪ ਕੁਮਾਰ, ਕੁਲਦੀਪ ਕੁਮਾਰ ਅਤੇ ਪ੍ਰਗਟ ਸਿੰਘ ਦੇ ਨਾਂ ਅਪਣੀ ਜ਼ਮੀਨ ਦੀ ਵਸੀਅਤ ਕਰ ਦਿੱਤੀ ਅਤੇ ਸਾਰਿਆਂ ਨੂੰ ਜ਼ਮੀਨ ਵੰਡ ਦਿੱਤੀ। ਇਸ ਤੋਂ ਬਾਅਦ ਅਪਣੇ ਹਿੱਸੇ ਦੀ ਜ਼ਮੀਨ 'ਤੇ ਸਾਰੇ ਖੇਤੀ ਕਰਨ ਲੱਗੇ। ਲੇਕਿਨ ਦਸੰਬਰ 2019 ਵਿਚ ਦਰਸ਼ਨ ਰਾਮ ਨੇ ਵਸੀਅਤ ਨੂੰ ਬਦਲ ਦਿੱਤਾ ਅਤੇ ਅਪਣੇ ਦੋ ਪੁੱਤਰਾਂ ਸੰਦੀਪ ਕੁਮਾਰ ਅਤੇ ਪ੍ਰਗਟ ਸਿੰਘ ਦੇ ਨਾਂ 'ਤੇ ਸਾਰੀ ਵਸੀਅਤ ਕਰ ਦਿੱਤੀ।ਜ਼ਮੀਨ ਨੂੰ ਲੈਕੇ ਮਹਿਲਾ ਸਰਪੰਚ ਸੁਨੀਤਾ ਦੇਵੀ ਨੂੰ ਸਹੁਰਾ ਦਰਸ਼ਨ ਰਾਮ, ਜੇਠ ਸੰਦੀਪ ਕੁਮਾਰ, ਜੇਠਾਨੀ ਰਣਜੀਤ ਕੌਰ ਹਮੇਸ਼ਾ ਤੰਗ ਕਰਦੇ ਸੀ ਅਤੇ 25 ਮਈ ਨੂੰ ਵੀ ਤਿੰਨਾਂ ਨੇ ਸੁਨੀਤਾ ਦੇਵੀ ਨੂੰ ਐਨਾ ਪ੍ਰੇਸ਼ਾਨ ਕੀਤਾ ਕਿ ਸੁਨੀਤਾ ਦੇਵੀ ਨੇ ਜ਼ਹਿਰ ਖਾ ਲਿਆ।  ਗੜ੍ਹਸ਼ੰਕਰ ਪੁਲਿਸ ਨੇ 3 ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.