ਵਾਸ਼ਿੰਗਟਨ,  29 ਮਈ , ਹ.ਬ. : ਕੋਰੋਨਾ ਵਾÎਇਰਸ 'ਤੇ ਕੰਟਰੋਲ ਪਾਉਣ ਲਈ ਪੂਰੀ ਦੁਨੀਆ ਲੱਗੀ ਹੋਈ ਹੈ। ਕਈ ਦੇਸ਼ਾਂ ਦੇ ਵਿਗਿਆਨੀ ਇਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ, ਲੇਕਿਨ ਇਸ ਵਿਚਾਲੇ ਵਿਗਿਆਨੀਆਂ ਦੇ ਹਵਾਲੇ ਤੋਂ ਇੱਕ ਰਿਪੋਰਟ ਆਈ ਹੈ, ਜਿਸ ਵਿਚ ਕਿਹਾ ਗਿਆ ਕਿ ਵੈਕਸੀਨ ਬਣ ਵੀ ਜਾਵੇ ਤਦ ਵੀ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਕਦੇ ਖਤਮ ਨਾ ਹੋਵੇ। ਜਿਵੇਂ ਐਚਆਈਵੀ, ਚਿਕਨਪੌਕਸ, ਮੀਜਲਸ ਆਦਿ ਹਨ।ਵਾਸ਼ਿੰਗਟਨ ਪੋਸਟ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਮਹਾਮਾਰੀ ਰੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ 19 ਦੇ ਲੰਬੇ ਸਮੇਂ ਤੱਕ ਰਹਿਣਾ ਅਮਰੀਕਾ ਦੇ ਅਗਲੇ ਪੜਾਅ ਦੀ ਮਹਾਮਾਰੀ ਦੇ ਸੋਧ ਦੇ ਲਈ ਅਹਿਮ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਤਮਾਮ ਕਿਆਸਅਰਾਈਆਂ ਦੇ ਵਿਚ ਨੋਵਲ ਕੋਰੋਨਾ ਵਾਇਰਸ ਕੁਝ ਚੀਜ਼ਾਂ ਵਿਚ ਬਚਿਆ ਰਹਿ ਜਾਵੇਗਾ, ਜਿਸ ਨੂੰ ਅਸੀਂ ਭਵਿੱਖ ਵਿਚ ਗਿਣਾ ਸਕਦੇ ਹਨ। ਅਜੇ ਚਾਰ ਸਥਾਨਕ ਕੋਰੋਨਾ ਵਾਇਰਸ ਮੌਜੂਦ ਹਨ। ਕਈ  ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ 19 ਪੰਜਵਾਂ ਹੋਵੇਗਾ।
ਸ਼ਿਕਾਗੋ ਯੂਨੀਵਰਸਿਟੀ ਵਿਚ ਵਿਕਾਸਮੂਲਕ ਜੀਵ ਵਿਗਿਆਨੀ ਅਤੇ ਮਹਾਮਾਰੀ ਮਾਹਰ ਸਾਰਾ ਕੋਬੇ ਨੇ ਕਿਹਾ ਕਿ ਇਹ ਵਾਇਰਸ ਲੰਬੇ ਸਮੇਂ ਤੱਕ ਰਹੇਗਾ। ਹੁਣ ਸਵਾਲ ਇਹ ਹੈ ਕਿ ਅਸੀਂ ਇਸ ਦੇ ਨਾਲ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ। ਉਨ੍ਹਾਂ ਮੁਤਾਬਕ ਇਸ ਮਹਾਮਾਰੀ ਨਾਲ ਲੜਨ ਦੇ ਲਈ ਲਗਾਤਾਰ ਕੋਸ਼ਿਸ਼ ਅਤੇ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਸਾਬਕਾ ਡਾਇਰੈਕਟਰ ਟੌਮ ਫਰੀਡੇਨ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਕਿ ਅਜੇ ਅਸੀਂ ਧਿਆਨ ਨਾ ਦੇਣ ਪਾਉਣ ਦੀ ਕਮੀ ਨਾਲ ਜੂਝ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.