ਮੁੰਬਈ, 31 ਮਈ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਲੌਕਡਾਊਨ ਦੌਰਾਨ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ ਭੋਜਨ ਮੁਹੱਈਆ ਕਰਵਾਉਣ ਵਰਗੇ ਕਈ ਕੰਮ ਕੀਤੇ। ਗਰੀਬਾਂ ਦੀ ਸਹਾਇਤਾ ਕਰਨ ਤੋਂ ਬਾਅਦ ਸਲਮਾਨ ਖਾਨ ਹੁਣ ਕੋਰੋਨਾ ਵਾਰੀਅਰਜ਼ ਦੀ ਮਦਦ ਕਰਨ ਲਈ ਅੱਗੇ ਆਏ ਹਨ ਅਤੇ ਮੁੰਬਈ ਪੁਲਿਸ ਦੇ ਇੱਕ ਲੱਖ ਕਰਮਚਾਰੀਆਂ ਨੂੰ ਹੈਂਡ ਸੈਨੀਟਾਈਜ਼ਰ ਵੰਡੇ ਹਨ। ਦਰਅਸਲ, ਸਲਮਾਨ ਖਾਨ ਨੇ ਹਾਲ ਹੀ ਵਿੱਚ ਆਪਣੇ ਨਿੱਜੀ ਗਰੂਮਿੰਗ ਬ੍ਰਾਂਡ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਉਸ ਨੇ ਹੈਂਡ ਸੈਨੀਟਾਈਜ਼ਰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸਲਮਾਨ ਖਾਨ ਨੇ ਇਹ ਹੱਥ ਸੈਨੀਟਾਈਜ਼ਰ ਮੁੰਬਈ ਪੁਲਿਸ ਦੇ ਮੁਲਾਜ਼ਮਾਂ ਨੂੰ ਵੰਡਿਆ। ਮਹਾਰਾਸ਼ਟਰ ਦੇ ਨੇਤਾ ਰਾਹੁਲ ਐਨ. ਕਨਾਲ ਨੇ ਇੱਕ ਟਵੀਟ ਰਾਹੀਂ ਸਲਮਾਨ ਖਾਨ ਨੂੰ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਾਹੁਲ ਐਨ ਕਨਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਲਮਾਨ ਖਾਨ ਵੱਲੋਂ ਵੰਡੇ ਜਾ ਰਹੇ ਹੈਂਡ ਸੈਨੀਟਾਇਜ਼ਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.