ਖੇਤ ਤਿਆਰ ਕਰਨ ਲਈ ਖਰੀਦਿਆ ਟਰੈਕਟਰ
ਰਾਂਚੀ, 4 ਜੂਨ (ਹਮਦਰਦ ਨਿਊਜ਼ ਸਰਵਿਸ) : ਦਸ ਸਾਲ ਤੱਕ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲ ਚੁੱਕੇ ਰਾਂਚੀ ਦੇ ਮਹਿੰਦਰ ਸਿੰਘ ਧੋਨੀ ਨੇ ਲੌਕਡਾਊਨ ਵਿੱਚ ਖਾਲੀ ਸਮੇਂ ਦੀ ਸਹੀ ਵਰਤੋਂ ਕੀਤੀ। ਆਪਣੇ ਫਾਰਮ ਹਾਊਸ ਵਿੱਚ ਉਨ•ਾਂ ਨੇ ਜੈਵਿਕ ਖੇਤੀ ਕਰਨੀ ਸਿੱਖੀ। ਖੇਤ ਤਿਆਰ ਕਰਨ ਲਈ ਟਰੈਕਟਰ ਖਰੀਦਿਆ ਅਤੇ ਉਸ ਨੂੰ ਚਲਾਉਣਾ ਵੀ ਸਿੱਖਿਆ। ਰਾਂਚੀ ਦੇ ਸੈਂਬੋ ਵਿੱਚ ਸਥਿਤ ਆਪਣੇ ਫਾਰਮ ਹਾਊਸ ਵਿੱਚ ਟਰੈਕਟਰ ਚਲਾਉਂਦੇ ਹੋਏ ਉਨ•ਾਂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ।
ਚੇਨਈ ਸੁਪਰ ਕਿੰਗਸ (ਸੀਐਸਕੇ) ਨੇ ਧੋਨੀ ਦੇ ਟਰੈਕਟਰ ਸਿੱਖਣ ਦੇ ਪਲ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸੀਐਸਕੇ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਧੋਨੀ ਟਰੈਕਟਰ 'ਤੇ ਸਵਾਰ ਹੋ ਕੇ ਘੁੰਮਦੇ ਦਿਖਾਈ ਦੇ ਰਹੇ ਹਨ। ਉਹ ਟਰੈਕਟਰ ਚਲਾਉਣਾ ਸਿੱਖ ਰਹੇ ਹਨ। ਉਨ•ਾਂ ਨਾਲ ਟਰੈਕਟਰ 'ਤੇ ਇੱਕ ਹੋਰ ਵਿਅਕਤੀ ਵੀ ਹੈ, ਜੋ ਉਨ•ਾਂ ਨੂੰ ਟਰੈਕਟਰ ਦੇ ਉਪਕਰਨ ਅਤੇ ਫ਼ੰਕਸ਼ਨ ਦੀ ਜਾਣਕਾਰੀ ਦੇ ਰਿਹਾ ਹੈ। ਧੋਨੀ ਦੇ ਫੈਨ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਧੋਨੀ ਜਿਸ ਫੀਲਡ ਵਿੱਚ ਜਾਂਦੇ ਹਨ, ਉੱਥੇ ਨਵਾਂ ਕਰਦੇ ਹਨ, ਭਾਵੇਂ ਉਹ 'ਆਨ ਦਿ ਫੀਲਡ ਹੋਵੇ ਜਾਂ ਆਫ਼ ਦਿ ਫੀਲਡ'।
ਕੁਝ ਦਿਨ ਪਹਿਲਾਂ ਹੀ ਧੋਨੀ ਨੇ ਆਪਣੇ ਫਾਰਮ ਹਾਊਸ ਵਿੱਚ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੈ। ਉੱਥੇ ਤਰਬੂਜ਼ ਅਤੇ ਪਪੀਤਾ ਲਾਏ ਹਨ। ਉਨ•ਾਂ ਨੇ ਪੂਜਾ-ਪਾਠ ਕਰਦੇ ਹੋਏ ਇਸ ਦੀ ਸ਼ੁਰੂਆ ਕੀਤੀ ਸੀ। ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਗਿਆ ਸੀ। ਆਰਗੈਨਿਕ ਖੇਤੀ 'ਚ ਵੀ ਨਵੇਂ ਕੀਰਤੀਮਾਨ ਗੜ•ਨ ਲਈ ਧੋਨੀ ਹਰ ਬਰੀਕੀ ਨੂੰ ਸਮਝਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਲੌਕਡਾਊਨ ਦੌਰਾਨ ਉਹ ਖੇਤੀ 'ਚ ਪੂਰੀ ਤਰ•ਾਂ ਰੁਝ ਗਏ। ਟਰੈਕਟਰ ਦੀ ਟ੍ਰੇਨਿੰਗ ਵੀ ਇਸੇ ਦੀ ਇੱਕ ਕੜੀ ਹੈ ਤਾਂ ਜੋ ਉਹ ਖੁਦ ਟਰੈਕਟਰ ਚਲਾ ਕੇ ਖੇਤ ਤਿਆਰ ਕਰ ਸਕਣ।
ਧੋਨੀ ਇੱਕ ਸਾਲ ਤੋਂ ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਹਨ। ਉਨ•ਾਂ ਨੇ ਪਿਛਲਾ ਮੈਚ ਜੁਲਾਈ 2019 ਵਿੱਚ ਵਨਡੇ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਸੀ। ਇਸ ਮੈਚ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਦੇ ਹੱਥੋਂ ਹਾਰ ਮਿਲੀ ਸੀ। ਧੋਨੀ ਨੇ ਹੁਣ ਤੱਕ 90 ਟੈਸਟ ਮੈਚਾਂ ਵਿੱਚ 4876 ਤੇ 350 ਵਨਡੇ 'ਚ 10 ਹਜ਼ਾਰ 773 ਅਤੇ 98 ਟੀ-20 ਵਿੱਚ 1617 ਦੌੜਾਂ ਬਣਾਈਆਂ ਹਨ।
++++++++++++++++++++