ਨਵੀਂ ਦਿੱਲੀ, 6 ਜੂਨ, ਹ.ਬ. : ਭਾਰਤੀ ਫਿਲਮ ਉਦਯੋਗ ਵਿਚ ਅਕਸ਼ੈ ਕੁਮਾਰ ਨੇ ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ਸਾਖਾ ਬਣਾ ਕੇ ਰੱਖੀ ਹੈ, ਜਿਸ ਦੇ ਚੱਲਦਿਆਂ ਉਹ ਦੁਨੀਆ ਦੇ ਸਭ ਤੋਂ ਕਾਮਯਾਬ ਸੈਲੇਬ੍ਰਿਟੀਜ਼ ਵਿਚ ਸ਼ਾਮਿਲ ਹੋ ਚੁੱਕੇ ਹਨ। ਹੁਣ ਫੋਰਬਸ ਦੁਆਰਾ ਜਾਰੀ  2020 ਲਿਸਟ ਵਿਚ ਅਕਸ਼ੈ ਦੀ ਐਂਟਰੀ ਹੋਈ ਹੈ। ਇਸ ਲਿਸਟ ਵਿਚ ਜਗ੍ਹਾ ਬਣਾਉਣ ਵਾਲੇ ਉਹ ਪਹਿਲੇ ਭਾਰਤੀ ਸੈਲੇਬ੍ਰਿਟੀ ਹਨ। ਅਕਸ਼ੈ ਨੇ ਇਸ ਲਿਸਟ ਵਿਚ ਹਾਲੀਵੁੱਡ ਐਕਟਰਸ ਵਿਲ ਸਮਿਥ ਅਤੇ ਜੇਨਿਫਰ ਲੋਪੇਜ ਜਿਹੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਬੇਹੱਦ ਮਸ਼ਹੂਰ ਸਿੰਗਰ ਰਿਹਾਨਾ ਵੀ ਅਕਸ਼ੈ ਤੋਂ ਪਿੱਛੇ ਹੈ। ਜੂਨ 2019 ਤੋਂ ਮਈ 2020 ਵਿਚਕਾਰ ਅਕਸ਼ੈ ਦੀ ਕੁੱਲ ਕਮਾਈ ਦਾ 48.5 ਮਿਲੀਅਨ ਡਾਲਰਸ ਭਾਵ ਲਗਪਗ 365 ਕਰੋੜ ਰੁਪਏ ਦਾ ਮੁਲਾਂਕਣ ਕੀਤਾ ਗਿਆ। ਅਕਸ਼ੈ ਲਿਸਟ ਵਿਚ 52ਵੀਂ ਪੋਜ਼ੀਸ਼ਨ 'ਤੇ ਹਨ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ 19ਵੇਂ ਸਥਾਨ ਤੋਂ ਹੇਠਾਂ ਖਿੱਸਕੀ ਹੈ। ਪਿਛਲੀ ਵਾਰ ਅਕਸ਼ੈ 33ਵੀਂ ਪੋਜੀਸ਼ਨ 'ਤੇ ਸੀ। ਉਸ ਸਮੇਂ ਅਕਸ਼ੈ ਦੀ ਆਮਦਨੀ 490 ਕਰੋੜ ਦੱਸੀ ਗਈ ਸੀ। ਫੋਰਬਸ ਨਾਲ ਗੱਲਬਾਤ ਦੌਰਾਨ ਅਕਸ਼ੈ ਨੇ ਕਿਹਾ ਕਿ ਮੈਂ ਬਸ 10 ਕਰੋੜ ਰੁਪਏ ਕਮਾਉਣਾ ਚਾਹੁੰਦਾ ਸੀ। ਮੈਂ ਆਖ਼ਰਕਾਰ ਇਨਸਾਨ ਹਾਂ ਜਦੋਂ ਮੈਂ 10 ਕਰੋੜ ਕਮਾ ਲਏ ਤਾਂ ਸੋਚਿਆ, 100 ਕਰੋੜ ਕਿਉਂ ਨਹੀਂ ਕਮਾ ਸਕਦਾ। ਇਮਾਨਦਾਰੀ ਨਾਲ ਕਹਾਂ ਤਾਂ ਇਸ ਤੋਂ ਬਾਅਦ ਮੈਂ ਰੁਕਿਆ ਨਹੀਂ। ਘੱਟ ਹੀ ਲੋਕ ਜਾਣਦੇ ਹਨ ਕਿ ਅਕਸ਼ੈ ਕੁਮਾਰ ਵਿਚ ਹਾਲੀਵੁੱਡ ਫਿਲਮ ਇੰਡਸਟਰੀ ਸਾਲਾਂ ਤੋਂ ਦਿਲਚਸਪੀ ਦਿਖਾ ਰਹੀ ਹੈ, ਪਰ ਅਕਸ਼ੈ ਬਚਦੇ ਰਹੇ। ਹੁਣ ਉਹ ਐਮਾਜ਼ੋਨ ਪ੍ਰਾਈਮ ਦੀ ਫਿਲਮ ਦਿ ਐਂਡ ਤੋਂ ਡਿਜ਼ੀਟਲ ਵਰਲਡ ਵਿਚ ਡੈਬਿਊ ਕਰਨ ਵਾਲੇ ਹਨ। ਅਕਸ਼ੈ ਦੇ ਲਿਸਟ ਵਿਚ ਸ਼ਾਮਿਲ ਹੋਣ ਦਾ ਇਕ ਕਾਰਨ ਇਹ ਵੀ ਹੈ। ਅਕਸ਼ੈ ਨੇ ਕਿਹਾ, ਤੁਹਾਨੂੰ ਸਮੇਂ ਦੇ ਨਾਲ ਬਦਲਣਾ ਪੈਂਦਾ ਹੈ। ਸਕਰੀਨ ਪਲੇਅ ਤੋਂ ਲੈ ਕੇ ਸਕ੍ਰਿਪਟ ਅਤੇ ਤਕਨੀਕ ਤਕ। ਸ਼ੂਟਿੰਗ ਕਰਨ ਦੇ ਤਰੀਕੇ, ਦਰਸ਼ਕ, ਸਭ ਬਦਲ ਜਾਂਦੇ ਹਨ। ਮੇਰੇ ਚੈੱਕ 'ਤੇ ਜ਼ੀਰੋ ਦੀ ਸੰਖਿਆ ਵੀ ਬਦਲ ਗਈ ਹੈ। ਇਸ ਲਿਸਟ ਵਿਚ ਟਾਪ 10 ਸੈਲੇਬ੍ਰਿਟੀਜ਼ ਵਿਚ ਕਾਅਲੀ ਜੇਨਰ, ਕਾਨਏ ਵੈਸਟ, ਰੋਜਰ ਫੇਡਰਰ, ਕ੍ਰਿਸਟਿਆਨੀ, ਰੋਲਨਾਲਡੋ, ਲਾੱਨੇਲ ਮੇਸੀ, ਟਾਇਲਰ ਪੇਰੀ, ਨੇਯਮਾਰ, ਹਾਰਵਡ ਸਟਰਨ, ਲੇਬ੍ਰਾਨ ਜੇਮਸ ਅਤੇ ਡੇਨ ਜਾਨਸਨ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.