ਚੰਡੀਗੜ੍ਹ, 19 ਜੂਨ, ਹ.ਬ. :  ਪੰਜਾਬ ਦੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੇ ਸੈਕਟਰ-42 ਸਥਿਤ ਕੋਠੀ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਹੈੱਡਕਾਂਸਟੇਬਲ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪੰਜਾਬ ਪੁਲਿਸ ਦੇ ਹੈੱਡਕਾਂਸਟੇਬਲ 48 ਸਾਲ ਰਾਜ ਸਿੰਘ ਤੋਂ ਸਰਕਾਰੀ ਬੰਦੂਕ ਦੀ ਸਫ਼ਾਈ ਕਰਦੇ ਗੋਲ਼ੀ ਚੱਲੀ ਹੈ। ਸਾਬਕਾ ਡੀਜੀਪੀ ਦੀ ਪਤਨੀ ਪੰਜਾਬ ਦੇ ਮਲੇਰਕੋਟਲਾ ਦੀ ਵਿਧਾਇਕ ਵੀ ਰਹਿ ਚੁੱਕੇ ਹਨ। ਸੂਚਨਾ ਮਿਲਣ 'ਤੇ ਮੌਕੇ ਪੁੱਜੀ ਸੈਕਟਰ-36 ਥਾਣਾ ਪੁਲਿਸ ਨੇ ਹੈੱਡਕਾਂਸਟੇਬਲ ਦੀ ਲਾਸ਼ ਨੂੰ ਜੀਐੱਮਐੱਸਐੱਚ-16 ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਨਿਵਾਸੀ ਹੈੱਡਕਾਂਸਟੇਬਲ ਰਾਜ ਸਿੰਘ ਸਾਬਕਾ ਡੀਜੀਪੀ ਦੀ ਕੋਠੀ ਵਿਚ ਤਾਇਨਾਤ ਸੀ, ਉਹ ਵੀਰਵਾਰ ਦੁਪਹਿਰ ਨੂੰ ਚਾਰ ਸਰਕਾਰੀ ਬੰਦੂਕਾਂ ਦੀ ਸਫ਼ਾਈ ਕਰ ਰਿਹਾ ਸੀ। ਆਖ਼ਰੀ ਬੰਦੂਕ ਦੀ ਸਫ਼ਾਈ ਦੌਰਾਨ ਅਚਾਨਕ ਗੋਲ਼ੀ ਚੱਲ ਗਈ। ਗੋਲ਼ੀ ਸਿੱਧੀ ਉਸਦੇ ਸਿਰ ਵਿਚ ਜਾ ਕੇ ਲੱਗਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.