ਵਾਸ਼ਿੰਗਟਨ, 25 ਜੂਨ, ਹ.ਬ. : ਅਮਰੀਕਾ ਦੀ ਇੱਕ ਅਦਾਲਤ ਨੇ ਅਪਣੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਜਿਸ ਵਿਚ ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਨਾਲ ਓਵਰੀਨ ਕੈਂਸਰ ਹੋਣ ਦੇ ਕਾਰਨ ਕੰਪਨੀ ਨੂੰ 2.1 ਅਰਬ ਡਾਲਰ ਦਾ ਹਰਜਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਮਿਸੌਰੀ ਕੋਰਟ ਆਫ਼ ਅਪੀਲ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਕੁਝ ਵਾਦੀ ਮਾਮਲੇ ਵਿਚ ਸ਼ਾਮਲ ਨਹੀਂ ਹੋਣੇ ਚਾਹੀਦੇ ਕਿਉਂਕਿ ਉਹ ਸੂਬੇ ਦੇ ਬਾਹਰ ਦੇ ਹਨ।
ਇਸੇ ਦੇ ਨਾਲ 2018 ਵਿਚ ਹੋਏ ਫ਼ੈਸਲੇ ਦੇ ਤਹਿਤ ਜਿਹੜੇ 22 ਲੋਕਾਂ ਨੂੰ 4.4 ਅਰਬ ਡਾਲਰ ਦਾ ਹਰਜਾਨਾ ਮਿਲਣਾ ਸੀ, ਮਿਸੌਰੀ ਕੋਰਟ ਆਫ਼ ਅਪੀਲ ਨੇ ਉਸ ਨੂੰ  ਲਗਭਗ ਅੱਧਾ ਕਰ ਦਿੱਤਾ। ਅਦਾਲਤ ਨੇ ਮੰਗਲਵਾਰ ਦੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਕੰਪਨੀ ਨੇ ਇਹ ਜਾਣ ਕੇ ਅਪਣੇ ਉਤਪਾਦ ਵੇਚੇ ਕਿ ਉਸ ਵਿਚ ਐਸਬੇਸਟਾਸ ਨਾਂ ਦਾ ਕੈਮੀਕਲ ਸ਼ਾਮਲ ਹੈ। ਇਸ ਕੈਮੀਕਲ ਦੇ ਚਲਦਿਆਂ ਕੰਪਨੀਆਂ ਦੇ ਗਾਹਕਾਂ ਨੂੰ ਕਾਫੀ ਨੁਕਸਾਨ ਹੋਇਆ।
ਫੈਸਲੇ ਵਿਚ ਕਿਹਾ ਗਿਆ ਕਿ ਪ੍ਰਤੀਵਾਦੀ ਵੱਡਾ ਅਤੇ ਅਰਬਾਂ ਡਾਲਰ ਦਾ ਨਿਗਮ ਹੈ, ਅਜਿਹੇ ਵਿਚ ਇਸ ਮਾਮਲੇ ਵਿਚ ਵੱਡੀ ਮਾਤਰਾ ਵਿਚ ਲੋਕਾਂ ਨੂੰ ਨੁਕਸਾਨ ਹੋਇਆ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਉਤਪਾਦ ਨੂੰ ਖਰੀਦਣ ਦੇ ਚਲਦਿਆਂ ਗਾਹਕਾਂ ਨੂੰ ਜੋ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਦੁੱਖ ਹੋਇਆ, ਉਸ ਦੀ ਭਰਪਾਈ ਕਰਨਾ ਅਸੰਭਵ ਹੈ। ਇਸ ਵਿਚ ਜੌਨਸਨ ਐਂਡ ਜੌਨਸਨ ਦੇ Îਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਮਿਸੌਰੀ ਦੇ ਸੁਪਰੀਮ ਕੋਰਟ ਵਿਚ ਫ਼ੈਸਲੇ ਦੀ ਅਪੀਲ ਕਰੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.