ਨਵੀਂ ਦਿੱਲੀ, 26 ਜੂਨ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਦੌਰਾਨ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਬੀਤੀ 7 ਮਈ ਨੂੰ 'ਵੰਦੇ ਭਾਰਤ' ਮਿਸ਼ਨ ਦੀ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਹੁਣਤੱਕ 3.6 ਲੱਖ ਤੋਂ ਵੱਧ ਭਾਰਤੀ ਆਪਣੇ ਵਤਨ ਪਰਤ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਹੈ ਕਿ ਕੁੱਲ 5 ਲੱਖ 13 ਹਜ਼ਾਰ 47 ਭਾਰਤੀਆਂ ਨੇ ਵਿਦੇਸ਼ਾਂ 'ਚੋਂ ਆਪਣੇ ਵਤਨ ਵਾਪਸੀ ਲਈ ਅਰਜ਼ੀ ਦਾਖ਼ਲ ਕੀਤੀਆਂ ਸਨ, ਜਿਨ•ਾਂ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ, ਉਨ•ਾਂ ਵਿੱਚੋਂ ਅੱਜ ਤੱਕ 3 ਲੱਖ 64 ਹਜ਼ਾਰ 209 ਲੋਕ ਇਸ ਮੁਹਿੰਮ ਤਹਿਤ ਵਤਨ ਵਾਪਸ ਆ ਚੁੱਕੇ ਹਨ। ਉਨ•ਾਂ ਕਿਹਾ ਕਿ ਗੁਆਂਢੀ ਮੁਲਕਾਂ 'ਚੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਜ਼ਮੀਨੀ ਸਰਹੱਦਾਂ ਰਾਹੀਂ ਵੀ ਹੋ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ 84 ਹਜ਼ਾਰ ਤੋਂ ਵੱਧ ਭਾਰਤੀ ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਤੋਂ ਜ਼ਮੀਨੀ ਸਰਹੱਦ 'ਤੇ ਇੰਮੀਗ੍ਰੇਸ਼ਨ ਚੌਕੀਆਂ ਰਾਹੀਂ ਵਤਨ ਪਰਤੇ ਹਨ।
ਸ੍ਰੀਵਾਸਤਵ ਨੇ ਕਿਹਾ ਕਿ 'ਵੰਦੇ ਭਾਰਤ' ਮਿਸ਼ਨ ਦੇ ਪਹਿਲਾਂ ਤਿੰਨ ਪੜਾਵਾਂ ਵਿੱਚ 50 ਤੋਂ ਵੱਧ ਮੁਲਕਾਂ ਲਈ ਲਗਭਗ 85 ਕੌਮਾਂਤਰੀ ਉਡਾਣਾਂ ਚਲਾਈਆਂ ਗਈਆਂ ਸਨ। ਇਨ•ਾਂ ਵਿੱਚੋਂ ਹੁਣ ਤੱਕ 700 ਤੋਂ ਵੱਧ ਉਡਾਣਾਂ ਭਾਰਤ ਪਹੁੰਚ ਚੁੱਕੀਆਂ ਹਨ ਅਤੇ ਉਨ•ਾਂ ਵਿੱਚ ਲਗਭਗ 1 ਲੱਖ 50 ਹਜ਼ਾਰ ਭਾਰਤੀ ਵਾਪਸ ਆਏ ਹਨ ਅਤੇ ਪੜਾਅ 3 ਦੇ ਤਹਿਤ ਬਾਕੀ 175 ਉਡਾਣਾਂ ਆਉਣ ਵਾਲੇ ਦਿਨਾਂ ਵਿੱਚ ਪਹੁੰਚਣ ਦੀ ਉਮੀਦ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਪੜਾਅ 4 ਵਿਸ਼ੇਸ਼ ਤੌਰ 'ਤੇ ਉਨ•ਾਂ ਦੇਸ਼ਾਂ 'ਤੇ ਧਿਆਨ ਕੇਂਦਰਿਤ ਕਰੇਗਾ, ਜਿੱਥੇ ਅਜੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਭਾਰਤੀ ਹਨ, ਜਿਨ•ਾਂ ਨੇ ਵਾਪਸੀ ਲਈ ਰਜਿਸਟਰੇਸ਼ਨ ਕੀਤੀ ਹੈ। ਸਮੁੰਦਰੀ ਜਹਾਜ਼ ਵੀ ਇਸ ਮਿਸ਼ਨ ਦਾ ਹਿੱਸਾ ਹਨ। ਇਸ ਦੀ ਇੱਕ ਵਾਪਸੀ ਮੌਜੂਦਾ ਸਮੇਂ ਚੱਲ ਰਹੀ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਈਐਨਐਸ ਸਮੁੰਦਰੀ ਜਹਾਜ਼ 24 ਜੂਨ ਨੂੰ ਈਰਾਨ ਵਿੱਚ ਬੰਦਰਅੱਬਾਸ ਬੰਦਰਗਾਹ 'ਤੇ ਪਹੁੰਚ ਚੁੱਕਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.