ਚੰਡੀਗੜ•, 28 ਜੂਨ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਸ਼ਹਿਰਾਂ ਵਿੱਚ ਕੰਮ ਕਰਨ ਲਈ ਨੇੜੇ-ਤੇੜੇ ਦੇ ਇਲਾਕਿਆਂ ਵਿੱਚੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬਾ ਸਰਕਾਰ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਨਗਰ ਨਿਗਮਾਂ ਦੀ ਸਰਹੱਦ 'ਚ ਲਗਭਗ 50 ਹਜ਼ਾਰ ਘਰ ਬਣਾਏ ਜਾਣਗੇ। ਇਸ ਯੋਜਨਾ ਅਨੁਸਾਰ ਅਜਿਹੇ ਸਾਰੇ ਲੋਕ ਜੋ ਆਪਦੇ ਕੰਮ ਵਾਲੇ ਸਥਾਨਾਂ ਲਈ ਦੂਰ-ਦਰਾਜ ਸਥਾਨਾਂ ਤੋਂ ਹਰ ਰੋਜ਼ ਯਾਤਰਾ ਕਰਦੇ ਹਨ। ਉਨ•ਾਂ ਨੂੰ ਇਹ ਘਰ ਫਰੀ ਹੋਲਡ ਜਾਂ ਲੀਜ਼ ਹੋਲਡ ਆਧਾਰ 'ਤੇ ਦਿੱਤੇ ਜਾਣਗੇ। ਇਹ ਯੋਜਨਾ ਬਾਇਬੈਕ ਬਦਲ ਦੇ ਨਾਲ ਤਿਆਰ ਕੀਤੀ ਜਾਵੇਗੀ। ਜਿਸ ਵਿੱਚ ਕਿਸੇ ਵੀ ਸਮੇਂ ਮਾਲਕ ਦੇ ਕੋਲ ਘਰ ਸਰਕਾਰ ਨੂੰ ਵਾਪਸ ਵੇਚਣ ਦਾ ਬਦਲ ਹੋਵੇਗਾ। ਇਹ ਫ਼ੈਸਲਾ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿੱਚ ਹੋਈ ਹਾਊਸਿੰਗ ਫਾਰ ਆਲ ਵਿਭਾਗ ਦੀ ਸਮੀਖਿਆ ਬੈਠਕ ਵਿੱਚ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਾਰੇ ਵਿਅਕਤੀਆਂ, ਜਿਨ•ਾਂ ਨੂੰ ਆਪਣੇ ਕਾਰਜ ਸਥਾਨ ਤੱਕ ਪਹੁੰਚਣ ਲਈ ਕਈ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਉਨ•ਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਯੋਜਨਾ ਨੂੰ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਯੋਜਨਾ ਦਾ ਉਦੇਸ਼ ਅਜਿਹੇ ਸਾਰੇ ਲੋਕਾਂ ਨੂੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਨ•ਾਂ ਘਰਾਂ ਦੇ ਨਿਰਮਾਣ ਉਨ•ਾਂ ਨੂੰ ਆਪਣੇ ਕੰਮ ਵਾਲੀ ਥਾਂ ਦੇ ਨੇੜੇ-ਤੇੜੇ ਰਹਿਣ ਲਈ ਰਿਹਾਇਸ਼ ਦੀ ਸਹੂਲਤ ਮਿਲੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.