ਗਲਵਾਨ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਸਾਬਕਾ ਫ਼ੌਜ ਮੁਖੀ ਵੀਕੇ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਸਿੰਘ ਨੇ ਕਿਹਾ ਕਿ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਇੱਕ ਰਹੱਸਮਈ ਅੱਗ ਕਾਰਨ ਹਿੰਸਕ ਝੜਪ ਹੋਈ। ਇਹ ਅੱਗ ਫ਼ੌਜੀਆਂ ਦੇ ਟੈਂਟਾਂ ਵਿੱਚ ਲੱਗ ਗਈ ਸੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਚਾਨਕ ਲੱਗੀ ਅੱਗ ਕਾਰਨ ਭਾਰਤੀ ਜਵਾਨ ਭੜਕ ਗਏ ਸਨ। ਉਨ•ਾਂ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਚੀਨੀ ਫ਼ੌਜੀਆਂ ਨੇ ਤੰਬੂ ਵਿੱਚ ਕੀ ਰੱਖਿਆ ਹੋਇਆ ਸੀ, ਜਿਸ ਦੇ ਚਲਦਿਆਂ ਉਹ ਅੱਗ ਲੱਗੀ। ਹਾਲਾਂਕਿ ਵੀਕੇ ਸਿੰਘ ਦਾ ਇਹ ਦਾਅਵਾ ਉਸ ਗੱਲ ਦੇ ਬਿਲਕੁਲ ਉਲਟ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਚੀਨੀ ਫ਼ੌਜੀਆਂ ਦੇ ਪਿੱਛੇ ਨਾ ਹਟਣ ਦੀ ਗੱਲ 'ਤੇ ਭਾਰਤੀ ਫ਼ੌਜੀਆਂ ਨੇ ਤੰਬੂ ਪੱਟ ਕੇ ਸੁੱਟ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.