ਸ਼ੁੱਕਰਵਾਰ ਨੂੰ ਗਾਰਡਨ ਐਵੇਨਿਊ ਇਲਾਕੇ ਤੋਂ ਹੋਇਆ ਸੀ ਲਾਪਤਾ

ਬਰੈਂਪਟਨ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਤੋਂ ਲਾਪਤਾ ਪੰਜਾਬੀ ਬਜ਼ੁਰਗ ਜਸਬੀਰ ਸਿੰਘ ਬਾਹੀਆ ਐਤਵਾਰ ਨੂੰ ਸਹੀ-ਸਲਾਮਤ ਮਿਲ ਗਏ। ਉਹ ਸ਼ੁੱਕਰਵਾਰ ਬਰੈਂਪਟਨ ਦੇ ਗਾਰਡਨ ਐਵੇਨਿਊ ਅਤੇ ਮੁਰੇਅ ਸਟ੍ਰੀਟ ਇਲਾਕੇ ਵਿਚੋਂ ਲਾਪਤਾ ਹੋ ਗਏ ਸਨ। ਪੀਲ ਰੀਜਨਲ ਪੁਲਿਸ ਨੇ ਜਸਬੀਰ ਸਿੰਘ ਬਾਹੀਆ ਦੇ ਸਹੀ-ਸਲਾਮਤ ਮਿਲਣ ਉਪ੍ਰੰਤ ਸ਼ਹਿਰ ਦੇ ਲੋਕਾਂ ਅਤੇ ਮੀਡੀਆ ਅਦਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਲਾਪਤਾ ਬਜ਼ੁਰਗ ਦੀ ਭਾਲ ਵਿਚ ਵੱਡਾ ਯੋਗਦਾਨ ਪਾਇਆ। ਪੁਲਿਸ ਨੇ ਫ਼ਿਲਹਾਲ ਇਹ ਜਾਣਕਾਰੀ ਨਹੀਂ ਦਿਤੀ ਕਿ ਜਸਬੀਰ ਸਿੰਘ ਬਾਹੀਆ, ਬਰੈਂਪਟਨ ਦੇ ਕਿਹੜੇ ਇਲਾਕੇ ਵਿਚੋਂ ਮਿਲੇ।

ਹੋਰ ਖਬਰਾਂ »

ਹਮਦਰਦ ਟੀ.ਵੀ.