ਲੁਧਿਆਣਾ, 30 ਜੂਨ, ਹ.ਬ. : ਪ੍ਰਾਪਰਟੀ ਡੀਲਰ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਰੇਪ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਏਐਸਆਈ ਸਣੇ 3 ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਏਐਸਆਈ ਧਰਮਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਮਨਜੀਤ ਕੌਰ ਦੇ ਰੂਪ ਵਿਚ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ 7 ਲੱਖ ਰੁਪਏ, ਤਿੰਨ ਮੋਬਾਈਲ, ਇੱਕ ਸਪਾਈ ਕੈਮਰਾ, ਕਾਰ ਬਰਾਮਦ ਹੋਈ। ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਹੈ। ਇੱਕ ਦਿਨ ਮਨਜੀਤ ਕੌਰ ਨਾਂ ਦੀ ਔਰਤ ਪਲਾਟ ਦੇਖਣ ਦੇ ਲਈ ਆਈ ਸੀ। ਵਿਜੇ ਨੇ ਦੱਸਿਆ ਕਿ 24 ਜੂਨ 2019 ਨੂੰ ਔਰਤ ਨੇ ਮੁੜ ਪਲਾਟ ਦਿਖਾਉਣ ਦੀ ਗੱਲ ਕਹੀ।
ਇਸ ਤੋਂ ਬਾਅਦ ਵਿਜੇ ਉਸ ਨੂੰ ਅਪਣੇ ਦੋਸਤ ਦੀ ਦੁਕਾਨ 'ਤੇ ਲੈ ਗਿਆ ਜਿੱਥੇ ਸਹਿਮਤੀ ਨਾਲ ਸਬੰਧ ਬਣਾਏ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਡਾਬਾ ਦੇ ਏਐਸਆਈ ਧਰਮਿੰਦਰ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਇੱਕ ਔਰਤ ਦੇ ਨਾਲ ਸਬੰਧ ਬਣਾਏ ਹਨ, ਜਿਸ ਦੀ ਵੀਡੀਓ ਸਾਡੇ ਕੋਲ ਹੈ ਅਤੇ ਉਹ ਇਸ ਨੂੰ ਵਾਇਰਲ ਕਰਨਗੇ।  ਲਿਹਾਜ਼ਾ 50 ਲੱਖ ਰੁਪਏ ਦੇਵੋ ਤੇ ਇਸ ਮਾਮਲੇ ਨੂੰ ਦਬਾ ਦੇਣਗੇ। ਇਸ ਤੋਂ ਬਾਅਦ 10 ਲੱਖ ਵਿਚ ਸਮਝੌਤਾ ਹੋ ਗਿਆ ਤੇ 7 ਲੱਖ ਦੇਣ ਦੇ ਲਈ ਮੁਲਜ਼ਮ ਨੇ ਕਿਹਾ। ਇਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਟਰੈਪ ਲਾ ਕੇ ਸਿਮਰਨ ਪੈਲੇਸ ਦੇ ਕੋਲ ਤਿੰਨਾਂ ਨੂੰ ਕਾਬੂ ਕਰ ਲਿਆ।
ਜਾਂਚ ਵਿਚ ਪਤਾ ਚਲਿਆ ਕਿ ਮਾਮਲੇ ਦੀ ਪਲਾਨਿੰਗ ਸੁਖਵਿੰਦਰ ਨੇ ਕੀਤੀ ਸੀ। ਜੋ ਮਨਜੀਤ ਕੌਰ ਨੂੰ ਜਾਣਦਾ ਸੀ ਅਤੇ ਏਐਸਆਈ ਉਸ ਦਾ ਦੋਸਤ ਸੀ। ਮਨਜੀਤ ਨੇ ਕਮਰੇ ਵਿਚ ਕੈਮਰਾ ਸੈਟ ਕੀਤਾ ਸੀ,  ਜਿਸ ਵਿਚ ਔਰਤ ਤੇ ਪ੍ਰਾਪਰਟੀ ਡੀਲਰ ਦੀ ਫ਼ੋਟੋ ਕੈਦ  ਹੋ ਗਈ ਜਿਸ ਰਾਹੀਂ ਪ੍ਰਾਪਰਟੀ ਡੀਲਰ ਨੂੰ ਬਲੈਕਮੇਲ ਕੀਤਾ ਜਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.