ਪੇਈਚਿੰਗ, 30 ਜੂਨ, ਹ.ਬ. : ਚੀਨ ਦੇ ਵਿਗਿਆਨੀਆਂ ਨੇ  ਫਲੂ ਦੀ Îਇੱਕ ਅਜਿਹੀ ਨਸਲ ਦਾ ਪਤਾ ਲਾਇਆ ਹੈ ਜੋ ਕੋਰੋਨਾ ਵਾਇਰਸ ਦੀ ਤਰ੍ਹਾਂ ਮਹਾਮਾਰੀ ਦਾ ਰੂਪ ਧਾਰਣ ਕਰ ਸਕਦਾ ਹੈ। ਇਸ ਵਾਇਰਸ ਦੇ ਬਾਰੇ ਵਿਚ ਹਾਲ ਹੀ ਵਿਚ ਪਤਾ ਚਲਿਆ ਹੈ। ਜੋ ਕਿ ਸੂਰ ਦੇ ਅੰਦਰ ਮਿਲਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਇਹ ਵਾਇਰਸ ਇਨਸਾਨਾਂ ਨੂੰ ਵੀ ਅਪਣੀ ਲਪੇਟ ਵਿਚ ਲੈਣ ਦੀ ਸਮਰਥਾ ਰੱਖਦਾ ਹੈ। ਸ਼ੋਧਕਰਤਾਵਾਂ ਨੂੰ ਡਰ ਸਤਾ ਰਿਹਾ ਕਿ ਇਹ ਵਾਇਰਸ ਹੋਰ ਜ਼ਿਆਦਾ ਮਿਊਟੇਟ ਹੋ ਕੇ ਅਸਾਨੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿਚ ਫੈਲ ਸਕਦਾ ਹੈ।
ਇਸ ਨਾਲ ਪੂਰੀ ਦੁਨੀਆ ਵਿਚ ਮਹਾਮਾਰੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਚੀਨੀ ਵਿਗਿਆਨੀਆਂ ਨੇ ਦੱਸਿਆ ਕਿ ਇਸ ਫਲੂ ਵਾਇਰਸ ਵਿਚ ਉਹ ਸਾਰੇ ਲੱਛਣ ਮੌਜੂਦ ਹਨ ਜਿਸ ਨਾਲ ਇਹ Îਇਨਸਾਨਾਂ ਨੂੰ ਸੰਕਰਮਿਤ ਕਰ ਸਕਦਾ ਹੈ। ਇਸ ਵਾਇਰਸ ਦੀ ਕਰੀਬ ਤੋਂ ਨਿਗਰਾਨੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਨਵਾਂ ਹੈ, ਇਸ ਲਈ ਲੋਕਾਂ ਵਿਚ ਜਾਂ ਤਾਂ ਬਹੁਤ ਘੱਟ ਰੋਗ ਪ੍ਰਤੀਰੋਧਕ ਸਮਰਥਾ ਹੋਵੇਗੀ ਜਾਂ ਹੋਵੇਗੀ ਹੀ ਨਹੀਂ।
ਦੁਨੀਆ ਦੇ ਲਈ ਚਿੰਤਾਜਨਕ ਖ਼ਬਰ ਇਹ ਹੈ ਕਿ ਇੰਫਲੂਐਂਜਾ ਦੀ ਇਹ ਨਵੀਂ ਨਸਲ ਉਨ੍ਹਾਂ ਬਿਮਾਰੀਆਂ ਵਿਚ ਸ਼ਾਮਲ ਹੈ ਜਿਸ 'ਤੇ  ਮਾਹਰ ਅਪਣੀ ਨਜ਼ਰਾਂ ਲਾਈ ਬੈਠੇ ਹਨ। ਉਹ ਵੀ ਜਦ ਦੁਨੀਆ ਕੋਰੋਨਾ ਵਾਇਰਸ ਦੇ ਖਾਤਮੇ ਦੇ ਲਈ ਜੂਝ ਰਹੀ ਹੈ। ਪੂਰੀ ਦੁਨੀਆ ਵਿਚ ਆਖਰੀ ਵਾਰ ਫਲੂ ਮਹਾਮਾਰੀ ਸਾਲ 2009 ਵਿਚ ਆਈ ਸੀ ਅਤੇ ਉਸ ਸਮੇਂ ਇਸ ਨੂੰ ਸਵਾਈਨ ਫਲੂ ਕਿਹਾ ਗਿਆ ਸੀ। ਮੈਕਸਿਕੋ  ਤੋਂ ਸ਼ੁਰੂ ਹੋਇਆ ਇਹ ਸਵਾਈਨ ਫਲੂ ਓਨਾ ਘਾਤਕ ਨਹੀਂ ਸੀ ਜਿੰਨਾ ਕਿ ਅਨੁਮਾਨ ਲਾਇਆ ਗਿਆ ਸੀ।
ਸਵਾਈਨ ਫਲੂ ਦੇ ਪ੍ਰਤੀ ਬਜ਼ੁਰਗਾਂ ਦੇ ਅੰਦਰ ਵੀ ਰੋਕ ਪ੍ਰਤੀਰੋਧਕ ਸਮਰਥਾ ਪਾਈ ਗਈ ਸੀ। ਇਹ ਵਾਇਰਸ ਹੁਣ ਹਰ ਸਾਲ ਲੱਗਣ ਵਾਲੀ ਫਲੂ ਵੈਕਸੀਨ ਦੇ ਅਧੀਨ ਆਉਂਦਾ ਹੈ। ਚੀਨ ਵਿਚ ਜਿਸ ਫਲੂ ਦੇ ਵਾਇਰਸ ਦੀ ਪਛਾਣ ਹੋਈ ਹੈ, ਉਹ ਸਾਲ 2009 ਦੇ ਸਵਾਈਨ ਫਲੂ ਦੀ ਤਰ੍ਹਾ ਹੈ ਲੇਕਿਨ ਕੁਝ ਬਦਲਾਅ ਵੀ ਦੇਖਿਆ ਗਿਆ। ਇਸ ਵਾਇਰਸ ਨਾਲ ਅਜੇ ਤੁਰੰਤ ਕੋਈ ਖ਼ਤਰਾ ਨਹਂ ਹੈ ਲੇਕਿਨ ਸਾਨੂੰ ਇਸ 'ਤੇ ਨਜ਼ਰ ਰੱਖਣੀ ਹੋਵੇਗੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.