ਪਾਰਦਰਸ਼ਤਾ ਨਾਲ ਹੋਵੇਗੀ ਮਾਮਲੇ ਦੀ ਜਾਂਚ

ਟੋਰਾਂਟੋ, 30 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸ਼ਹਿਰ ਡੈਲਟਾ ਦੇ ਪੁਲਿਸ ਮੁਖੀ ਨੇ ਕਿਰਨ ਸਿੱਧੂ ਮਾਮਲੇ ਵਿੱਚ ਆਪਣੀ ਪਤਨੀ 'ਤੇ ਲੱਗੇ ਦੋਸ਼ਾਂ ਬਾਰੇ ਪਹਿਲੀ ਵਾਰ ਜਨਤਕ ਤੌਰ 'ਤੇ ਬਿਆਨ ਜਾਰੀ ਕੀਤਾ ਹੈ। ਉਨ•ਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਹੋਵੇਗੀ, ਜਿਸ ਵਿੱਚ ਉਨ•ਾਂ ਦੀ ਕਿਸੇ ਵੀ ਤਰ•ਾਂ ਦੀ ਸ਼ਮੂਲੀਅਤ ਨਹੀਂ ਹੈ। ਪੁਲਿਸ ਮੁਖੀ ਨੀਲ ਡਬਰਡ ਨੇ ਕਿਹਾ ਕਿ ਇਸ ਮਾਮਲੇ ਨਾਲ ਡੈਲਟਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਭਾਈਚਾਰੇ ਲਈ ਸੇਵਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਕੇਸ ਦੀ ਜਾਂਚ ਸਰੀ ਆਰਸੀਐਮਪੀ ਨੂੰ ਸੌਂਪੀ ਗਈ ਹੈ, ਜੋ ਪੂਰੀ ਪਾਰਦਰਸ਼ਤਾ ਅਤੇ ਸੁਤੰਤਰਤਾ ਨਾਲ ਛਾਣਬੀਣ ਕਰ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਡੈਲਟਾ ਵਿੱਚ ਪੁਲਿਸ ਮੁਖੀ ਦੀ ਪਤਨੀ ਵੱਲੋਂ ਇਕ ਪੰਜਾਬਣ ਨੂੰ ਕਥਿਤ ਤੌਰ 'ਤੇ ਗਾਲ•ਾਂ ਕੱਢਣ ਅਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਰਿਚਮੰਡ ਦੀ ਸਕੂਲ ਟੀਚਰ ਕਿਰਨ ਸਿੱਧੂ ਜੋ ਸਰੀ ਵਿਖੇ ਰਹਿੰਦੀ ਹੈ, ਉਸ ਨੇ ਦੱਸਿਆ ਸੀ ਕਿ ਸੈਂਟੇਨੀਅਲ ਬੀਚ 'ਤੇ ਪਿਕਨਿਕ ਮਨਾਉਣ ਮਗਰੋਂ ਉਹ ਆਪਣੀ ਕਾਰ ਵੱਲ ਜਾ ਰਹੀ ਸੀ ਜਦੋਂ ਅਚਾਨਕ ਪਾਣੀ ਦੀਆਂ ਤੇਜ਼ ਛੱਲਾਂ ਆਉਂਦੀਆਂ ਵੇਖ ਨੇੜੇ ਪਏ ਪੱਥਰਾਂ 'ਤੇ ਚੜ• ਗਈ। ਇਹ ਪੱਥਰ ਇਕ ਘਰ ਦੇ ਬਿਲਕੁਲ ਨਾਲ ਲਗਦੇ ਸਨ, ਜੋ ਡੈਲਟਾ ਦੇ ਪੁਲਿਸ ਮੁਖੀ ਨੀਲ ਡਬਰਡ ਦਾ ਹੈ। ਕਿਰਨ ਸਿੱਧੂ ਹਾਲੇ ਪੱਥਰਾਂ ਦੇ ਉਪਰ ਹੀ ਖੜ•ੀ ਸੀ ਕਿ ਪੁਲਿਸ ਮੁਖੀ ਦੀ ਪਤਨੀ ਲੌਰੇਨ ਆ ਗਈ ਅਤੇ ਚਿਲਾਉਣਾ ਸ਼ੁਰੂ ਕਰ ਦਿਤਾ। ਉਹ ਕਿਰਨ ਸਿੱਧੂ ਨੂੰ ਪੱਥਰਾਂ ਤੋਂ ਹੇਠਾਂ ਉਤਰਨ ਲਈ ਆਖ ਰਹੀ ਸੀ ਪਰ ਛੱਲਾਂ ਤੇਜ਼ ਹੋਣ ਕਾਰਨ ਕਿਰਨ ਅਜਿਹਾ ਨਹੀਂ ਕਰ ਸਕਦੀ ਸੀ। ਕਿਰਨ ਸਿੱਧੂ ਨੇ ਆਪਣੀ ਮਜਬੂਰੀ ਬਾਰੇ ਲੌਰੇਨ ਡਬਰਡ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸ ਨੇ ਕਿਰਨ ਦੇ ਮੋਟਾਪੇ 'ਤੇ ਟਿੱਪਣੀਆਂ ਸ਼ੁਰੂ ਕਰ ਦਿਤੀਆਂ ਅਤੇ ਕਹਿਣ ਲੱਗੀ ਕਿ ਜੇ ਉਹ ਤੇਰੇ ਵਰਗੀ ਮੋਟੀ ਹੁੰਦੀ ਤਾਂ ਕਦੇ ਬੀਚ 'ਤੇ ਨਾ ਆਉਂਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.