ਨਵੀਂ ਦਿੱਲੀ, 1 ਜੁਲਾਈ (ਹਮਦਰਦ ਨਿਊਜ਼ ਸਰਵਿਸ) : 'ਗੋਲਡਨ ਬਾਬਾ' ਦੇ ਨਾਂ ਨਾਲ ਮਸ਼ਹੂਰ ਸੁਧੀਰ ਕੁਮਾਰ ਮੁੱਕੜ ਦਾ ਲੰਬੀ ਬਿਮਾਰੀ ਮਗਰੋਂ ਅੱਜ ਏਮਜ਼ ਵਿੱਚ ਦੇਹਾਂਤ ਹੋ ਗਿਆ। ਮੂਲ ਤੌਰ 'ਤੇ ਗਾਜ਼ਿਆਬਾਦ ਦੇ ਵਾਸੀ ਮੱਕੜ ਉਰਫ਼ ਗੋਲਡਨ ਬਾਬਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਹਰਿਦੁਆਰ ਦੇ ਕਈ ਅਖਾੜਿਆਂ ਨਾਲ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਉਹ ਦਿੱਲੀ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਆਪਣੇ ਪਾਪਾਂ ਦਾ
ਸੋਨੇ ਨੂੰ ਆਪਣਾ ਇਸ਼ਟ ਮੰਨਣ ਵਾਲੇ ਗੋਲਡਨ ਬਾਬਾ ਹਮੇਸ਼ਾ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਸਨ। ਸਾਲ 1972 ਤੋਂ ਹੀ ਉਨ•ਾਂ ਦਾ ਇਹੀ ਰੂਪ ਦੇਖਿਆ ਜਾਂਦਾ ਰਿਹਾ ਹੈ। ਗੋਲਡਨ ਬਾਬਾ ਹਮੇਸ਼ਾ ਆਪਣੀਆਂ ਦਸੇ ਊਂਗਲਾਂ ਵਿੱਚ ਅੰਗੂਠੀਆਂ ਤੋਂ ਬਿਨਾਂ ਬਾਹਾਂ ਅਤੇ ਗਲ ਵਿੱਚ ਗਹਿਣੇ ਪਾ ਕੇ ਰੱਖਦੇ ਸਨ। ਆਪਣੀ ਸੁਰੱਖਿਆ ਲਈ ਉਨ•ਾਂ ਨੇ 25-30 ਬੌਡੀਗਾਰਡ ਵੀ ਲਾਏ ਹੋਏ ਸਨ। ਪੂਰਬੀ ਦਿੱਲੀ ਦੇ ਗਾਂਧੀ ਨਗਰ ਵਿੱਚ ਰਹਿਣ ਵਾਲੇ ਮੱਕੜ ਕਾਫ਼ੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨ•ਾਂ ਨੂੰ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੰਗਲਵਾਰ ਦੇਰ ਰਾਤ ਉਨ•ਾਂ ਨੇ ਅੰਤਮ ਸਾਹ ਲਿਆ।
ਗੋਲਡਨ ਬਾਬਾ ਵਿਰੁੱਧ ਪੂਰਬੀ ਦਿੱਲੀ ਵਿੱਚ ਅਗਵਾ, ਫਿਰੌਤੀ, ਜਬਰਨ ਵਸੂਲੀ, ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਜਿਹੇ ਅਪਰਾਧਾਂ ਵਿੱਚ ਮੁਕੱਦਮੇ ਦਰਜ ਹਨ। ਸੰਨਿਆਸੀ ਬਣਨ ਤੋਂ ਪਹਿਲਾਂ ਗੋਲਡਨ ਬਾਬਾ ਕੱਪੜੇ ਦਾ ਕਾਰੋਬਾਰ ਕਰਦੇ ਸਨ। ਗਾਂਧੀਨਗਰ ਦੀ ਅਸ਼ੋਕ ਗਲੀ ਵਿੱਚ ਉਸ ਨੇ ਆਪਣਾ ਛੋਟਾ ਜਿਹਾ ਆਸ਼ਰਮ ਵੀ ਬਣਾਇਆ ਸੀ। ਇਸ ਤੋਂ ਇਲਾਵਾ ਹਰਿਦੁਆਰ ਦੇ ਕਈ ਅਖਾੜਿਆਂ ਨਾਲ ਵੀ ਉਸ ਦਾ ਨਾਮ ਜੁੜਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.