ਬੁੱਧਵਾਰ ਤੋਂ ਕੀਤੀ ਪ੍ਰਾਜੈਕਟ 'ਨੋਆਇਜ਼ਮੇਕਰ' ਦੀ ਸ਼ੁਰੂਆਤ

ਬਰੈਂਪਟਨ, 2 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੀਲ ਰੀਜਨਲ ਪੁਲਿਸ ਦੀ ਸੜਕ ਸੁਰੱਖਿਆ ਇਕਾਈ ਵੱਲੋਂ ਪਹਿਲੀ ਜੁਲਾਈ ਤੋਂ ਪ੍ਰੋਜੈਕਟ 'ਨੁਆਇਸਮੇਕਰ' ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਜ਼ਿਆਦਾ ਆਵਾਜ਼ ਕਰਨ ਵਾਲੀਆਂ ਗੱਡੀਆਂ ਜਾਂ ਮੋਟਰਸਾਈਕਲਾਂ ਨੂੰ ਸੜਕਾਂ ਤੋਂ ਹਟਾਇਆ ਜਾਵੇਗਾ। ਪੁਲਿਸ ਮੁਤਾਬਕ ਕਈ ਲੋਕ ਆਪਣੇ ਤੌਰ 'ਤੇ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਸਾਇਲੈਂਸਰ ਵਿਚ ਤਬਦੀਲੀਆਂ ਕਰਵਾ ਲੈਂਦੇ ਹਨ ਜਿਸ ਕਾਰਨ ਕੰਨ-ਪਾੜਵੀਂ ਆਵਾਜ਼ ਪੈਦਾ ਹੁੰਦੀ ਹੈ।
ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਰਿਹਾਇਸ਼ੀ ਇਲਾਕਿਆਂ ਵਿਚ ਦਿਨ-ਰਾਤ ਇਸ ਕਿਸਮ ਦੀਆਂ ਗੱਡੀਆਂ ਦੀ ਆਵਾਜਾਈ ਲੋਕਾਂ ਦੀ ਚਿੰਤਾ ਦਾ ਸਬੱਬ ਬਣੀ ਹੋਈ ਹੈ। ਪੀਲ ਪੁਲਿਸ ਵੱਲੋਂ ਪੂਰਾ ਮਹੀਨੇ ਇਹ ਮੁਹਿੰਮ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮੁਢਲੇ ਤੌਰ 'ਤੇ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਮਾਲਕਾਂ ਨੂੰ ਸਮਝਾਇਆ ਜਾਵੇਗਾ ਕਿ ਉਹ ਫੈਕਟਰੀ ਫਿਟਡ ਸਾਇਲੈਂਸਰਾਂ ਦੀ ਵਰਤੋਂ ਕਰਨ ਜਾਂ ਉਚੀ ਆਵਾਜ਼ ਬੰਦ ਕਰਵਾ ਲਈ ਜਾਵੇ ਤਾਂਕਿ ਰਿਹਾਇਸ਼ੀ ਇਲਾਕਿਆਂ ਵਿਚ ਸਮੱਸਿਆਵਾਂ ਪੈਦਾ ਨਾ ਹੋਣ। ਜੇ ਫਿਰ ਵੀ ਲੋਕ ਨਹੀਂ ਮੰਨਣਗੇ ਤਾਂ ਉਨ੍ਹਾਂ ਵਿਰੁੱਧ ਹਾਈਵੇਅ ਟ੍ਰੈਫ਼ਿਕ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.