ਅਲਗੋਂ ਕੋਠੀ, 4 ਜੁਲਾਈ, ਹ.ਬ.: ਥਾਣਾ ਵਲਟੋਹਾ ਦੀ ਪੁਲਿਸ ਨੇ ਪਿਛਲੇ ਦਿਨੀਂ ਹੋਈ 1 ਲੱਖ 80 ਹਜ਼ਾਰ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ ਜਿਸ ਤਹਿਤ ਪੁਲਿਸ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ਰਾਜਬੀਰ ਸਿੰਘ ਨੇ ਪਿਛਲੇ ਦਿਨੀਂ ਅਮਿਤ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਮਥੁਰਾ ਉੱਤਰ ਪ੍ਰਦੇਸ਼ ਜੋ ਅਫ਼ਸਰ ਭਾਰਤ ਫਾਇਨਾਂਸ ਇਨਕਲੋਜਨ ਦਾ ਫੀਲਡ ਅਫਸਰ ਹੈ, ਵਲਟੋਹਾ ਤੋਂ ਕਿਸ਼ਤਾਂ ਦੇ ਪੈਸੇ ਇਕੱਠੇ ਕਰ ਕੇ ਮੱਲਾਂਵਾਲਾ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਅਮਿਤ ਕੁਮਾਰ ਤੋਂ ਹਥਿਆਰਾਂ ਦੀ ਨੋਕ 'ਤੇ 1 ਲੱਖ 81 ਹਜ਼ਾਰ ਰੁਪਏ, ਇਕ ਬਾਇਓ ਮੈਟਰਿਕ ਤੇ ਇਕ ਟੈਬਲੇਟ ਖੋਹ ਲਿਆ ਪੁਲਿਸ ਉਦੋਂ ਤੋਂ ਹੀ ਅਮਿਤ ਦੀ ਸ਼ਿਕਾਇਤ ਦੇ ਅਧਾਰ 'ਤੇ ਲੁਟੇਰਿਆਂ ਦੀ ਤਲਾਸ਼ ਕਰ ਰਹੀ ਸੀ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਲੁੱਟ ਦੀ ਘਟਨਾ ਨੂੰ ਜੁਗਰਾਜ ਸਿੰਘ ਉਰਫ ਜੱਗਾ, ਗੁਰਵਿੰਦਰ ਸਿੰਘ ਉਰਫ ਗਿੰਦਰ, ਗੁਰਸੇਵਕ ਸਿੰਘ, ਰਵਿੰਦਰ ਸਿੰਘ ਉਰਫ ਕਾਕਾ, ਬਲਦੇਵ ਸਿੰਘ, ਪਰਮਿੰਦਰ ਸਿੰਘ ਉਰਫ ਭਿੰਦਰ ਵਾਸੀ ਵਲਟੋਹਾ ਦੇ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਗੁਰਵਿੰਦਰ ਸਿੰਘ ਤੇ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 40 ਹਜ਼ਾਰ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਗਿਰੋਹ ਦੇ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਵਲਟੋਹਾ ਦੇ ਮੁਖੀ ਬਲਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.