ਕਾਨਪੁਰ, 4 ਜੁਲਾਈ, ਹ.ਬ. : ਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਿਸ  ਕਰਮੀਆਂ ਦੇ ਸ਼ਹੀਦ ਹੋਣ ਦੇ ਮਾਮਲੇ ਵਿਚ ਐਸਟੀਐਫ, ਕਰਾਈਮ ਬਰਾਂਚ ਅਤੇ ਜ਼ਿਲ੍ਹਾ ਪੁਲਿਸ ਨੇ 200 ਨੰਬਰਾਂ ਨੂੰ ਸਰਵਿਲਾਂਸ 'ਤੇ ਲਿਆ ਹੈ। 100 ਅਜਿਹੇ ਲੋਕ ਚੁਣੇ ਗÂ ਜੋ ਉਸ ਦੇ ਕਰੀਬੀ ਹਨ। ਉਨ੍ਹਾਂ ਦੇ ਮੋਬਾਈਲ ਨੰਬਰਾਂ ਨੂੰ ਮਿਲਾਇਆ ਗਿਆ ਹੈ। ਇਸ ਆਧਾਰ 'ਤੇ ਪੁਲਿਸ ਨੇ 12 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ।  ਪੁਲਿਸ ਨੂੰ ਸ਼ੱਕੀ ਮੰਨੇ ਜਾ ਰਹੇ ਚੌਬੇਪੁਰ ਐਸਓ ਵਿਨੈ ਤਿਵਾੜੀ  ਨੂੰ ਸਸਪੈਂਡ ਕਰ ਦਿੱਤਾ ਹੈ।  ਵਿਕਾਸ ਦੁਬੇ ਦੀ ਕਾਲ ਡਿਟੇਲ ਵਿਚ ਕਈ ਪੁਲਿਸ ਵਾਲਿਆਂ ਦੇ ਨੰਬਰ ਮਿਲੇ ਹਨ।
ਦੱਸਦੇ ਚਲੀਏ ਕਿ ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਵੀਰਵਾਰ ਰਾਤ ਇੱਕ ਵਜੇ ਬਦਮਾਸ਼ਾਂ ਨੂੰ ਫੜਨ ਗਈ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਅੰਨ੍ਹਵਾਹ ਗੋਲੀਆਂ ਚਲਾਈਆਂ ਸੀ। ਇਸ ਵਿਚ ਡੀਐਸਪੀ ਅਤੇ 3 ਸਬ ਇੰਸਪੈਕਟਰਾਂ ਸਣੇ 8 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਕਿ ਪੁਲਿਸ ਚੌਬੇਪੁਰ ਥਾਣਾ ਇਲਾਕੇ ਦੇ ਇੱਕ ਪਿੰਡ ਵਿਚ ਬਦਮਾਸ਼ ਵਿਕਾਸ ਦੁਬੇ ਨੂੰ ਫੜਨ ਗਈ ਸੀ, ਲੇਕਿਨ  ਉਸ ਦੇ ਗਿਰੋਹ ਨੇ ਪੁਲਿਸ 'ਤੇ ਘਾਤ ਲਾ ਕੇ ਛੱਤ ਤੋਂ ਹਮਲਾ ਕੀਤਾ ਅਤੇ ਵਿਕਾਸ ਦੁਬੇ ਫਰਾਰ ਹੋ ਗਿਆ। ਬਦਮਾਸ਼,ਪੁਲਿਸ ਦੇ ਕਈ ਹਥਿਆਰ ਵੀ ਲੁੱਟ ਲੈ ਗਏ। ਉਧਰ ਪੁਲਿਸ ਨੇ ਘਟਨਾ ਤੋਂ ਬਾਅਦ ਐਨਕਾਊਂਟਰ ਵਿਚ ਵਿਕਾਸ ਦੁਬੇ ਦੇ 4 ਸਾਥੀਆਂ ਨੂੰ ਮਾਰ ਦਿੱਤਾ ਸੀ।।
ਇਸ ਤੋਂ ਬਾਅਦ ਪੁਲਿਸ ਉਸ ਨੂੰ ਫੜਨ ਦੇ ਲਈ ਪਿੰਡ ਗਈ ਸੀ। ਪੁਲਿਸ ਨੂੰ ਰੋਕਣ ਦੇ ਲਈ ਬਦਮਾਸ਼ਾਂ ਨੇ ਪਹਿਲਾਂ ਤੋਂ ਹੀ ਜੇਸੀਬੀ ਨਾਲ ਰਸਤਾ ਰੋਕ ਰੱਖਿਆ ਸੀ। ਉਨ੍ਹਾਂ ਨੇ ਅਚਾਨਕ ਛੱਤ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਜਿਸ ਵਿਚ ਡੀਐਸਪੀ ਸਣੇ 8 ਪੁਲਿਸ ਵਾਲਿਆਂ ਦੀ ਮੌਤ ਹੋ ਗਈ ਸੀ। ਖੂੰਖਾਰ ਬਦਮਾਸ਼ ਇਸ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.