ਹੈਦਰਾਬਾਦ, 6 ਜੁਲਾਈ, ਹ.ਬ. : ਕੋਰੋਨਾ ਯੋਧਾ ਕਹੇ ਜਾ ਰਹੇ ਡਾਕਟਰਾਂ ਨੂੰ ਨਾ ਸਿਰਫ ਆਮ ਜਨਤਾ ਬਲਕਿ ਅਪਣੇ ਪੇਸ਼ੇ ਦੇ ਲੋਕਾਂ ਨਾਲ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਲੰਗਾਨਾ ਦੇ ਹੈਦਰਾਬਾਦ ਵਿਚ ਨਿੱਜੀ ਹਸਪਤਾਲ ਨੇ 1.15 ਲੱਖ ਰੁਪਏ ਦਾ ਭੁਗਤਾਨ ਨਾ ਕਰਨ 'ਤੇ ਕੋਰੋਨਾ ਪੀੜਤ  ਮਹਿਲਾ ਡਾਕਟਰ ਨੂੰ ਬੰਦੀ ਬਣਾ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਖੁਦ ਪੀੜਤਾ ਨੇ ਬਣਾਇਆ ਹੈ। ਸਰਕਾਰੀ ਫੀਵਰ ਹਸਪਤਾਲ ਦੀ ਸਿਵਲ ਅਸਿਸਟੈਂਟ ਸਰਜਨ ਇਸ ਵੀਡੀਓ ਵਿਚ ਇੱਕ ਦਿਨ ਦੇ ਇਲਾਜ ਦੇ ਲਈ 1.15 ਲੱਖ ਰੁਪਏ ਵਸੂਲਣ ਦਾ ਨਿੱਜੀ ਹਸਪਤਾਲ  'ਤੇ ਦੋਸ਼ ਲਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਸਪਤਾਲ ਵਿਚ ਨਾ ਤਾਂ ਉਨ੍ਹਾਂ ਉਚਿਤ ਦਵਾਈ ਦਿੱਤੀ ਗਈ ਅਤੇ ਨਾ ਹੀ ਡਿਸਚਾਰਜ ਕੀਤਾ ਗਿਆ। ਡਾਕਟਰ ਨੇ ਕਿਹਾ ਕਿ ਸੰਕਰਮਿਤ ਮਿਲਣ ਤੋਂ ਬਾਅਦ ਉਹ ਘਰ ਰਹਿ ਕੇ ਇਲਾਜ ਕਰ ਰਹੀ ਸੀ ਅਤੇ ਹੋਮ ਕਵਾਰੰਟੀਨ ਸੀ।
ਇੱਕ ਜੁਲਾਈ ਦੀ ਅੱਧੀ ਰਾਤ ਉਨ੍ਹਾਂ ਸਾਹ ਲੈਣ ਵਿਚ ਦਿੱਕਤ ਹੋਈ। ਇਸ ਦੇ ਚਲਦਿਆਂ ਉਹ ਨਿੱਜੀ ਹਸਪਤਾਲ ਵਿਚ ਭਰਤੀ ਹੋ ਗਈ। ਇੱਕ ਦਿਨ ਦੇ ਇਲਾਜ ਦਾ 1.15 ਲੱਖ ਰੁਪਏ ਦਾ ਬਿਲ ਬਣਾਇਆ ਗਿਆ।  ਉਹ ਇਸ ਨੂੰ ਚੁਕਾਉਣ ਵਿਚ ਅਸਮਰਥ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਹੈ। ਹੁਣ 40 ਹਜ਼ਾਰ ਰੁਪਏ ਭੁਗਤਾਨ ਕਰਨ ਦੇ ਬਾਵਜੂਦ ਉਨ੍ਹਾਂ ਬੰਦੀ ਬਣਾ ਲਿਆ ਗਿਆ।  ਇਸ ਘਟਨਾ ਨੂੰ ਲੈ ਕੇ ਨਿੱਜੀ ਹਸਪਤਾਲ ਦੇ ਖ਼ਿਲਾਫ਼ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.