ਫਰੀਦਕੋਟ, 6 ਜੁਲਾਈ, ਹ.ਬ. : ਬਰਗਾੜੀ ਬੇਅਦਬੀ ਕਾਂਡ ਵਿਚ ਗ੍ਰਿਫਤਾਰ ਪੰਜ ਡੇਰਾ ਪ੍ਰੇਮੀਆਂ ਨੂੰ ਲੈ ਕੇ ਐਸਆਈਟੀ ਦੀ ਟੀਮ ਕੋਟਕਪੂਰਾ ਸਥਿਤ ਡੇਰੇ ਦੇ ਨਾਮਚਰਚਾ ਘਰ ਪੁੱਜੀ। ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵੀ ਲਿਜਾਇਆ ਗਿਆ, ਜਿੱਥੇ ਦੇ ਗੁਰਦੁਆਰਾ ਸਾਹਿਬ  ਤੋਂ ਪਾਵਨ ਸਰੂਪ ਚੋਰੀ ਕੀਤਾ ਗਿਆ ਸੀ। ਉਸ ਤੋਂ ਬਾਅਦ ਪਿੰਡ ਸਿੱਖਾਂਵਾਲਾ ਵਿਚ ਇੱਕ ਮੁਲਜ਼ਮ ਦੇ ਘਰ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਜਿੱਥੇ ਚੋਰੀ ਕਰਨ ਤੋਂ ਬਾਅਦ ਪਾਵਨ ਸਰੂਪ ਨੂੰ ਲੁਕਾ ਕੇ ਰੱਖਿਆ ਗਿਆ ਸੀ।
ਡੇਰਾ ਪ੍ਰੇਮੀਆਂ ਨੀਲਾ, ਰਣਜੀਤ ਭੋਲਾ, ਨਿਸ਼ਾਨ, ਬਲਜੀਤ ਅਤੇ ਨਰਿੰਦਰ ਸ਼ਰਮਾ ਨੂੰ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ  ਵਾਲੀ ਐਸਆਈਟੀ ਨੇ ਇੱਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਕੁਲ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਲੇਕਿਨ ਦੋ ਲੋਕਾਂ ਦੇ ਕੋਲ ਅਗਾਊਂ ਜ਼ਮਾਨਤ ਹੋਣ ਕਾਰਨ ਛੱਡ ਦਿੱਤਾ ਸੀ। ਫੜੇ ਗਏ ਪੰਜ ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਹਨ।
ਐਸਆਈਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਨਾਲ ਜੁੜੇ ਇਨ੍ਹਾਂ ਪ੍ਰੇਮੀਆਂ ਨੇ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਿਹਬ ਤੋਂ ਪਾਵਨ ਸਰੂਪ ਚੋਰੀ ਕੀਤਾ ਸੀ। ਇਸ ਤੋਂ ਬਾਅਦ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿਚ ਪਾਵਨ ਸਰੂਪ ਦੀ ਬੇਅਦਬੀ ਕੀਤੀ ਸੀ। ਹਾਲਾਂਕਿ ਇਸ ਘਟਨਾਕ੍ਰਮ ਦਾ ਐਸਆਈਟੀ ਨੇ ਸਾਲ 2018 ਦੌਰਾਨ ਪਰਦਾਫਾਸ ਕਰ ਦਿੱਤਾ ਸੀ। ਹਾਲਾਂਕਿ ਪਹਿਲਾਂ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿਟ ਦਿੱਤੀ ਗਈ ਸੀ।
ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਵਿਚ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਫਰੀਦਕੋਟ ਦੇ ਤਤਕਾਲੀ ਐਸਐਸਪੀ ਸੁਖਮੰਦਰ ਸਿੰਘ ਮਾਨ, ਐਸਪੀ ਬਲਬੀਰ ਸਿੰਘ ਅਤੇ ਡੀਐਸਪੀ ਕੋਟਕਪੂਰਾ ਬਲਜੀਤ ਸਿੰਘ ਨੂੰ ਜਾਂਚ ਲਈ ਬੁਲਾਇਆ ਸੀ।  ਐਸਪੀ ਬਲਬੀਰ ਸਿੰਘ ਤਾਂ ਪਹੁੰਚ ਗਏ ਲੇਕਿਨ ਐਸਐਸਪੀ, ਡੀਐਸਪੀ ਦੂਜੀ ਵਾਰ ਵੀ ਐਸਆਈਟੀ ਦੇ ਕੋਲ ਪੇਸ਼ ਨਹੀ ਹੋਏ। ਦੱਸਿਆ ਜਾ ਰਿਹਾ ਕਿ ਐਸਆਈਟੀ ਐਸਐਸਪੀ, ਐਸਪੀ ਅਤੇ ਡੀਐਸਪੀ ਦੇ ਸਾਹਮਣੇ ਪ੍ਰੋਡਕਸ਼ਨ ਕਾਰੰਟ 'ਤੇ ਲਿਆਏ ਗਏ ਤਤਕਾਲੀ ਐਸਐਚਓ ਗੁਰਦੀਪ ਸਿੰਘ ਕੋਲੋਂ ਪੁਛਗਿੱਛ ਕਰਨਾ ਚਾਹੁੰਦੀ ਸੀ । ਇਨ੍ਹਾਂ ਦੇ ਨਾ ਆਉਣ ਕਾਰਨ ਪੁਛÎਗਿੱਛ ਨਹੀਂ ਹੋ ਸਕੀ।  ਰਿਕਾਰਡ ਵਿਚ ਹੇਰਫੇਰ ਕਰਨ ਵਾਲੇ ਗ੍ਰਿਫਤਾਰ ਐਸਐਚਓ ਗੁਰਦੀਪ ਪੰਧੇਰ ਨੂੰ ਅਦਾਲਤ ਨੇ 14 ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.