ਵਾਸ਼ਿੰਗਟਨ, 8 ਜੁਲਾਈ,, ਹ.ਬ. : ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਰਹਿਣ ਦੀ ਆਗਿਆ ਦੇ ਦਿੱਤੀ ਹੈ। ਲੇਕਿਨ ਇਸ ਤੋਂ ਪਹਲਾਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਜੇਕਰ ਵਿਦਿਆਰਥੀਆਂ ਦੇ ਸਿੱਖਿਆ ਸੰਸਥਾਨ ਆਨਲਾਈਨ ਕਲਾਸਾਂ ਦੇ ਰਹੇ ਹਨ ਤਾਂ ਉਨ੍ਹਾਂ ਅਮਰੀਕਾ ਛੱਡ ਕੇ ਅਪਣੇ ਦੇਸ਼ ਵਾਪਸ ਪਰਤ ਜਾਣਾ ਚਾਹੀਦਾ। ਹਾਲਾਂਕਿ ਅਮਰੀਕਾ ਨੇ ਇਸ ਫ਼ੈਸਲੇ ਨੂੰ ਬਦਲਦੇ ਹੋਏ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਰਹਿਣ ਦੀ ਆਗਿਆ ਦੇ ਦਿੱਤੀ ਹੈ।
ਲੇਕਿਨ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਨਾਲ ਕਈ ਸਾਰੇ ਭਾਰਤੀ ਵਿਦਿਆਰਥੀਆਂ 'ਤੇ ਅਸਰ ਪੈਂਦਾ। ਕੌਮਾਂਤਰੀ ਸਿੱਖਿਆ  ਐਕਟ ਦੀ 2019 ਓਪਨ ਡੋਰਸ ਰਿਪੋਰਟ ਮੁਤਾਬਕ 2018-19  ਦੇ ਸਿੱਖਿਅਕ ਸਾਲ ਵਿਚ ਅਮਰੀਕਾ ਵਿਚ ਇੱਕ ਕਰੋੜ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਸੀ।  ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਨੰਬਰ ਹੈ। ਅਮਰੀਕਾ ਵਿਚ ਪੜ੍ਹਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਕੁਲ ਗਿਣਤੀ ਵਿਚ ਅੱਧੇ ਵਿਦਿਆਰਥੀ ਚੀਨ ਅਤੇ ਭਾਰਤ ਦੇ ਹਨ।
2018-19 ਦੇ ਸਿੱਖਿਅਕ ਸਾਲ ਵਿਚ ਪਹਿਲੀ ਵਾਰ ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੋ ਲੱਖ ਦੇ ਪਾਰ ਚਲੀ ਗਈ ਸੀ। ਇਹ ਗਿਣਤੀ 2012-13 ਵਿਚ ਇੱਕ ਲੱਖ ਤੋਂ ਵੀ ਘੱਟ ਸੀ। ਅਮਰੀਕੀ ਸਰਕਾਰ ਵਲੋਂ ਜਾਰੀ ਡਾਟੇ ਦੇ ਮੁਤਾਬਕ ਜਨਵਰੀ 2020 ਵਿਚ ਅਮਰੀਕਾ ਵਿਚ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ 1,94,556 ਸੀ।
ਹਾਲਾਂਕਿ ਭਾਰਤ, ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਮਹੱਤਵਪੂਰਣ ਸਰੋਤ ਹੈ। ਇਸ ਲਈ ਭਾਰਤੀ ਵਿਦਿਆਰਥੀਆਂ ਦਾ ਪ੍ਰੋਫਾਈਲ ਅਮਰੀਕਾ ਦੇ ਬਾਕੀ ਕੌਮਾਂਤਰੀ ਵਿਦਿਆਰਥੀਆਂ ਤੋਂ ਅਲੱਗ ਹੈ।
ਅਮਰੀਕਾ ਦੀ ਅਰਥ ਵਿਵਸਥਾ ਵਿਚ ਕੌਮਾਂਤਰੀ ਵਿਦਿਆਰਥੀ ਰਾਜਸਵ ਦਾ ਇੱਕ ਵੱਡਾ ਸਰੋਤ ਮੰਨੇ ਜਾਂਦੇ ਹਨ। ਵਾਸ਼ਿੰਗਟਨ ਆਧਾਰਤ ਕੌਮਾਂਤਰੀ ਵਿਦਿਆਰਥੀਆਂ ਅਤੇ ਐਕਸਚੇਂਜ 'ਤੇ ਨਾਨ ਪ੍ਰੌਫਿਟ ਏਜੰਸੀ ਐਸੋਸੀਏਸ਼ਨ ਆਫ਼ ਇੰਟਰਨੈਸ਼ਨਲ ਐਜੂਕੇਟਰਸ ਮੁਤਾਬਕ ਅਮਰੀਕਾ ਦੇ ਰਾਜਸਵ ਵਿਚ ਕੌਮਾਂਤਰੀ ਵਿਦਿਆਰਥੀ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਕਰਦੇ ਹਨ।
ਇਹੀ ਨਹੀਂ ਕੌਮਾਂਤਰੀ ਵਿਦਿਆਰਥੀ ਅਮਰੀਕਾ ਵਿਚ ਅਲੱਗ ਅਲੱਗ ਖੇਤਰਾਂ ਵਿਚ 4,60,000 ਨੌਕਰੀਆਂ ਦਾ ਸਮਰਥਨ ਕਰਦੇ ਹਨ। ਨਵੰਬਰ 2019 ਵਿਚ ਕੀਤੇ ਗਏ ਸਰਵੇ ਮੁਤਾਬਕ ਵੀਜ਼ਾ ਆਵੇਦਨ ਪ੍ਰਕਿਰਿਆ ਵਿਚ ਦੇਰੀ ਅਤੇ ਟਾਲ ਮਟੋਲ ਦੇ ਕਾਰਨ ਸਾਲ 2019 ਵਿਚ ਅਮਰੀਕਾ ਵਿਚ ਨਵੀਂ ਨਾਮਜ਼ਦਗੀ ਵਿਚ ਵੱਡੀ ਗਿਰਵਾਟ ਦੇਖੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.