ਨਵੀਂ ਦਿੱਲੀ, 11 ਜੁਲਾਈ, ਹ.ਬ. : ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬਰਕਸ਼ਾਇਰ ਹੈਸ਼ਵੇ ਦੇ ਵਾਰੇਨ ਬਫੇ, ਗੂਗਲ ਦੇ ਲੈਰੀ ਪੇਜ ਅਤੇ ਬਰਿਨ ਨੂੰ ਪਿੱਛੇ ਛੱਡ ਕੇ ਹੁਣ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੁਨੀਆ ਦੇ ਟੌਪ ਦਸ ਅਮੀਰਾਂ ਦੀ ਸੂਚੀ ਵਿਚ ਪੂਰੇ ਏਸ਼ੀਆ ਤੋਂ ਮੁਕੇਸ਼ ਅੰਬਾਨੀ ਦਾ ਨਾਂ ਹੈ। ਫੋਰਬਸ ਦੇ ਮੁਤਾਬਕ, ਉਨ੍ਹਾਂ ਦੀ ਕੁਲ ਜਾਇਦਾਦ 70 ਅਰਬ ਡਾਲਰ 'ਤੇ ਪਹੁੰਚ ਗਈ।
ਮੁਕੇਸ਼ ਅੰਬਾਨੀ ਦੀ ਜਾਇਦਾਦ ਪਿਛਲੇ 20 ਦਿਨਾਂ ਵਿਚ 54 ਅਰਬ ਡਾਲਰ ਵਧ ਗਈ। 20 ਜੂਨ ਨੂੰ ਅੰਬਾਨੀ ਫੋਰਬਸ ਦੀ ਲਿਸਟ ਵਿਚ ਨੌਵੇਂ ਸਥਾਨ 'ਤੇ ਸੀ। ਰਿਲਾਇੰਸ ਇੰਡਸਟਰੀਜ਼ ਦਾ ਮਾਰਕਿਟ ਕੈਪ ਹਾਲ ਹੀ ਵਿਚ 12 ਲੱਖ ਕਰੋੜ ਨੂੰ ਪਾਰ ਕਰ ਚੁੱਕਾ ਹੈ। ਰਿਲÎਾਇੰਸ ਇੰਡਸਟਰੀਜ਼ ਵਿਚ ਅੰਬਾਨੀ ਦਾ ਸ਼ੇਅਰ 42 ਫ਼ੀਸਦੀ ਹੈ। ਅੱਜ ਇਸ ਦੇ ਸ਼ੇਅਰ ਵਿਚ ਕਰੀਬ 3 ਫ਼ੀਸਦੀ ਦੀ ਤੇਜ਼ੀ ਆਈ।  ਦੱਸ ਦੇਈਏ ਕਿ ਫੋਰਬਸ ਰਿਅਲ ਟਾਈਮ ਬਿਲੀਨੇਅਰ ਰੈਂਕਿੰਗਸ ਦਾ ਆਕਲਨ ਸ਼ੇਅਰ ਦੀ ਕੀਮਤ ਦੇ ਆਧਾਰ 'ਤੇ ਤੈਅ ਹੁੰਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.