ਵਿਕਾਸ ਦੇ ਐਨਕਾਊਂਟਰ ਤੋਂ ਡਰਿਆ ਗੈਂਗਸਟਰ ਬਿਸ਼ਨੋਈ, ਮੰਗੀ ਸੁਰੱਖਿਆ
ਚੰਡੀਗੜ੍ਹ, 11 ਜੁਲਾਈ, ਹ.ਬ. : ਕਾਨਪੁਰ ਦੇ ਖੂੰਖਾਰ ਅਪਰਾਧੀ ਵਿਕਾਸ ਦੁਬੇ ਦੇ ਐਨਕਾਊਂਟਰ ਤੋ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਡਰ ਗਿਆ ਹੈ। ਉਸ ਨੇ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਦਾਇਰ  ਕਰਕੇ ਵਿਸ਼ੇਸ਼ ਸੁਰੱਖਿਆ ਦੀ ਮੰਗ ਕੀਤੀ ਹੈ। ਲਾਰੇਂਸ ਨੇ ਸ਼ੱਕ ਜਤਾਇਆ ਕਿ ਹਿਰਾਸਤ ਵਿਚ ਭੱਜਣ ਦੇ ਨਾਂ 'ਤੇ ਪੁਲਿਸ ਉਸ ਦਾ ਫਰਜ਼ੀ ਐਨਕਾਊਂਟਰ ਕਰ ਸਕਦੀ ਹੈ। ਅਜਿਹੇ ਵਿਚ ਉਸ ਨੂੰ ਹੱਥਕੜੀ ਲਾ ਕੇ ਹੀ ਪੇਸ਼ ਕੀਤਾ ਜਾਵੇ। ਮਾਮਲੇ ਵਿਚ ਸੁਣਵਾਈ 13 ਅਗਸਤ ਨੂੰ ਹੋਵੇਗੀ। ਲਾਰੇਂਸ ਨੇ ਪਟੀਸ਼ਨ ਵਿਚ ਕਿਹਾ ਕਿ ਪਿਛਲੇ ਮਹੀਨੇ ਸੈਕਟਰ 33 ਸਥਿਤ ਸ਼ਰਾਬ ਕਾਰੋਬਾਰੀ ਸਿੰਗਲਾ ਦੀ ਕੋਠੀ ਅਤੇ ਸੈਕਟਰ 9 ਵਿਚ ਠੇਕੇ 'ਤੇ ਹੋਈ ਫਾਇਰਿੰਗ ਵਿਚ ਉਸ ਦਾ ਨਾਂ ਪਾਇਆ ਗਿਆ ਹੈ ਜਦ ਕਿ ਇਨ੍ਹਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ 2 ਸਾਲ ਤੋਂ ਭਰਤਪੁਰ ਦੀ ਜੇਲ੍ਹ ਵਿਚ ਬੰਦ ਹੈ। ਉਥੇ ਕਿਸੇ ਤਰ੍ਹਾਂ ਫੋਨ 'ਤੇ ਗੱਲ ਕਰਨ ਦੀ ਵਿਵਸਥਾ ਨਹੀਂ ਹੈ। ਇਸ ਬਾਰੇ ਵਿਚ ਰਾਜਸਥਾਨ ਜੇਲ੍ਹ ਅਥਾਰਿਟੀ ਤੋਂ ਸੱਚ ਦਾ ਪਤਾ ਕੀਤਾ ਜਾ ਸਕਦਾ ਹੈ। ਜਿਸ ਸਮੇਂ ਦੋਵੇਂ ਘਟਨਾਵਾਂ ਵਾਪਰੀਆਂ, ਉਹ ਜੇਲ੍ਹ ਵਿਚ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.