ਚੰਡੀਗੜ੍ਹ, 11 ਜੁਲਾਈ, ਹ.ਬ. : ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਕਿਉਂਕਿ ਵਿਦੇਸ਼ ਜਾਣ ਦੀ ਇੱਛੁਕ ਨਰਸਾਂ ਹੁਣ ਆਨਲਾਈਨ ਅਪਲਾਈ ਕਰਕੇ ਅਪਣੇ ਦਸਤਾਵੇਜ਼ ਤਸਤੀਕ ਕਰਵਾ ਸਕਣਗੀਆਂ। ਸ਼ੁੱਕਰਵਾਰ ਨੂੰ ਇੱਥੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਵਲੋਂ ਵੈਬਸਾਈਟ ਲਾਂਚ ਕੀਤੀ ਗਈ। ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਵਿਦੇਸ਼ ਜਾਣ ਦੀ ਇੱਛੁਕ ਜਾਂ ਪਹਿਲਾਂ ਤੋਂ ਹੀ ਉਥੇ ਕੰਮ ਕਰ ਰਹੀ ਨਰਸਾਂ ਫੌਰਨ ਵੈਰੀਫਿਕੇਸ਼ਨ ਤੇ ਗੁਡ ਸਟੈਂਡਿੰਗ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਨਲਾਈਨ ਅਪਲਾਈ ਕਰ ਸਕਣਗੀਆਂ ਅਤੇ ਉਨ੍ਹਾਂ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਦੇ ਦਫ਼ਤਰ ਵਿਚ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਦਸ ਜੁਲਾਈ ਤੋਂ ਦਸਤੀ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.