ਅੰਮ੍ਰਿਤਸਰ , 12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਇਹ ਘਟਨਾ ਪਿੰਡ ਢੱਪਈ ਵਿਚ ਕੱਲ੍ਹ ਦੇਰ ਰਾਤ ਹਨੇਰੀ ਅਤੇ ਮੀਂਹ ਪੈਣ ਦੌਰਾਨ ਵਾਪਰੀ ਲਗਭਗ ਇਕ ਸਾਲ ਪਹਿਲਾਂ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ। ਪਰਿਵਾਰ ਨੇ ਦੱਸਿਆ ਹੈ ਕਿ ਰਾਤ ਤੂਫਾਨ ਆਇਆ ਸੀ ਤੇ ਨਾਲ ਵਾਲੇ ਮਕਾਨ ਵਾਲੀ ਕੰਧ ਉੱਚੀ ਸੀ ਜਿਹੜੀ ਛੱਤ ਉਤੇ ਡਿੱਗ ਗਈ। ਇਸ ਕਾਰਨ ਇਹ ਮਾੜੀ ਘਟਨਾ ਵਾਪਰ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.