ਪਟਿਆਲਾ, 13 ਜੁਲਾਈ, ਹ.ਬ. : ਕੋਰੋਨਾ ਨੂੰ ਲੈ ਕੇ ਜਾਰੀ ਗਾਈਡਲਾਈਂਸ ਦੀ ਉਲੰਘਣਾ ਕਰਕੇ ਬਿਨਾ ਮਨਜ਼ੂਰੀ ਦੇ ਰਾਜਪੁਰਾ ਵਿਚ ਸ਼ੂਟਿੰਗ ਕਰ ਰਹੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਸਣੇ 44 ਲੋਕਾਂ ਦੇ ਖ਼ਿਲਾਫ਼ ਥਾਣਾ ਸਦਰ ਰਾਜਪੁਰਾ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ  ਭੁੱਲਰ  ਸਣੇ ਸਾਰੇ ਵਿਅਕਤੀ ਦੇਰ ਰਾਤ ਥਾਣੇ ਤੋਂ  ਜ਼ਮਾਨਤ ਲੈ ਕੇ ਚਲੇ ਗਏ। ਥਾਣਾ ਸਦਰ ਇੰਚਾਰਜ  ਕਰਨਵੀਰ ਸਿੰਘ ਨੇ ਦੱਸਿਆ ਕਿ ਭੁੱਲਰ ਸਣੇ ਸਾਰੇ ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਦ ਕਿ ਮੁਲਜ਼ਮ ਮੌਲ ਮਾਲਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਭੁੱਲਰ ਵਲੋਂ ਸ਼ੂਟਿੰਗ ਦੇ ਲਈ ਲਿਆਇਆ ਸਮਾਨ ਅਜੇ ਪੁਲਿਸ ਦੇ ਕਬਜ਼ੇ ਵਿਚ ਹੈ। ।

ਹੋਰ ਖਬਰਾਂ »

ਹਮਦਰਦ ਟੀ.ਵੀ.