ਸਰਕਾਰ ਅਤੇ ਕਿਸਾਨਾਂ 'ਚ ਬਣੀ ਸਹਿਮਤੀ

ਰਾਜਪੁਰਾ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਰਾਜਪੁਰਾ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਆਈਟੀ ਪਾਰਕ ਬਣਨ ਜਾ ਰਿਹਾ ਹੈ। 1100 ਏਕੜ ਜ਼ਮੀਨ 'ਤੇ ਪੰਜਾਬ ਸਰਕਾਰ ਦੀ ਪੀਐਸਆਈਬੀਸੀ ਦੀ ਮਦਦ ਨਾਲ ਬਣਨ ਵਾਲੇ ਇਸ ਆਈਟੀ ਪਾਰਕ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਅਤੇ ਕਿਸਾਨਾਂ ਵਿੱਚ ਸਹਿਮਤੀ ਹੋਣ ਮਗਰੋਂ ਆਈਪੀ ਪਾਰਕ ਬਣਨ ਦੇ ਐਲਾਨ ਦੀ ਖ਼ਬਰ ਨੇ ਲਗਭਗ ਇੱਕ ਲੱਖ ਲੋਕਾਂ ਲਈ ਰੋਜ਼ਗਾਰ ਦਾ ਰਾਹ ਖੋਲ• ਦਿੱਤਾ ਹੈ। ਆਈਟੀ ਪਾਰਕ ਬਣਨ ਨਾਲ ਸੂਬੇ ਦੇ ਨੌਜਵਾਨ ਇੰਜੀਨੀਅਰਾਂ ਨੂੰ ਹੁਣ ਚੰਗੇ ਪੈਕੇਜ ਲਈ ਗੁਰੂਗ੍ਰਾਮ ਜਾਂ ਬੰਗਲੁਰੂ ਜਾਣ ਦੀ ਲੋੜ ਨਹੀਂ ਪਏਗੀ। ਰਾਜਪੁਰਾ ਵਿੱਚ ਹੀ ਅਜਿਹੀਆਂ 100 ਤੋਂ ਵੱਧ ਬਹੁਕੌਮੀ ਕੰਪਨੀਆਂ ਦੇ ਆਉਣ ਦੀ ਉਮੀਦ ਹੈ। ਆਈਟੀ ਹੱਬ ਬਣਨ ਬਾਅਦ ਮੈਕੇਨੀਕਲ, ਇਲੈਕਟ੍ਰਾਨਿਕ, ਕੰਪਿਊਟਰ, ਕੈਮੀਕਲ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀਆਂ ਨੂੰ ਵਧੀਆ ਰੋਜ਼ਗਾਰ ਦੇ ਮੌਕੇ ਮਿਲਣਗੇ। ਇਸ ਤੋਂ ਇਲਾਵਾ ਬੀਟੈਕ, ਐਮਟੈਕ ਪੋਲੀਟੇਕ੍ਰੀਕਲ ਸਣੇ ਸਾਰੇ ਟੈਕਨੀਕਲ ਵਿਸ਼ਿਆਂ ਵਿੱਚ ਗਰੈਜੂਏਟ ਨੌਜਵਾਨਾਂ ਨੂੰ ਇਸ ਹੱਬ ਵਿੱਚ ਦਾਖ਼ਲਾ ਮਿਲੇਗਾ।
ਇਸ ਦੇ ਨਾਲ ਹੀ ਲਗਭਗ 10 ਹਜ਼ਾਰ ਨੌਕਰੀਆਂ ਬੀਸੀਏ, ਐਮਸੀਏ, ਬੀਬੀਏ, ਐਮਬੀਏ, ਸਣੇ ਨੌਨ ਟੈਕਨੀਕਲ ਖੇਤਰ ਦੇ ਲੋਕਾਂ ਨੂੰ ਮਿਲਣਗੀਆਂ। ਇਸ ਤੋਂ ਇਲਾਵਾ ਰਿਸੈਪਸ਼ਨਿਸ਼ਟ, ਗਾਰਡ, ਸੁਪਰਵਾਈਜ਼ਰ, ਕਲਰਕ ਅਤੇ ਅਕਾਊਂਟੈਟ ਆਦਿ ਵੀ ਰੋਜ਼ਗਾਰ ਪ੍ਰਾਪਤ ਕਰ ਸਕਣਗੇ। ਪੁੱਕਾ ਦੇ ਪ੍ਰਧਾਨ ਤੇ ਆਰਿਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਆਈਟੀ ਪਾਰਕ ਬਣਨ ਨਾਲ ਜਿੱਥੇ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਵਧਣਗੇ, ਉੱਥੇ ਇਲਾਕੇ ਦੇ ਕਾਲਜਾਂ ਨੂੰ ਵੀ ਬੇਹੱਦ ਲਾਭ ਹੋਵੇਗਾ।
ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਤੋਂ ਸੰਸਦ ਮੈਂਬਰ (ਐਮਪੀ) ਪਰਨੀਤ ਕੌਰ ਦੇ ਮਾਰਗ ਦਰਸ਼ਨ ਵਿੱਚ ਰਾਜਪੁਰਾ ਵਿੱਚ ਬਣਨ ਵਾਲਾ ਆਈਟੀ ਪਾਰਕ ਏਸ਼ੀਆ ਦਾ ਸਭ ਤੋਂ ਵੱਡਾ ਪਾਰਕ ਹੋਵੇਗਾ। ਕਈ ਨਾਮਵਰ ਵਿਦੇਸ਼ੀ ਕੰਪਨੀਆਂ ਪ੍ਰੋਜੈਕਟ ਲਾਉਣ ਦੀ ਦਿਲਚਸਪਤੀ ਦਿਖਾ ਰਹੀਆਂ ਹਨ। ਸਰਕਾਰ ਆਈਟੀ ਪਾਰਕ 'ਤੇ 1600 ਕਰੋੜ ਰੁਪਏ ਨਿਵੇਸ਼ ਕਰੇਗੀ। ਆਈਟੀ ਪਾਰਕ 'ਤੇ ਲਗਭਗ 30 ਹਜ਼ਾਰ ਕਰੋੜ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ।
ਵਿਧਾਇਕ ਹਰਦਿਆਲ ਕੰਬੋਜ ਨੇ ਕਿਹਾ ਕਿ ਆਈਟੀ ਪਾਰਕ ਲਈ ਰਾਜਪੁਰਾ ਦੇ ਨਜ਼ਦੀਕ ਪੈਂਦੇ 6 ਪਿੰਡਾਂ ਦੀ 1100 ਏਕੜ ਪੰਚਾਇਤੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਸ ਦੇ ਲਈ ਪ੍ਰਤੀ ਏਕੜ 9 ਲੱਖ ਰੁਪਏ ਤੇ ਪਿੰਡ ਦੇ ਵਿਕਾਸ ਲਈ 26 ਲੱਖ ਰੁਪਏ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਆਈਟੀ ਪਾਰਕ ਦੇ ਨਿਰਮਾਣ ਨਾਲ ਰਾਜਪੁਰਾ ਵਿਸ਼ਵ ਦੇ ਨਕਸ਼ੇ 'ਚ ਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.