ਚੰਡੀਗੜ੍ਹ, 23 ਜੁਲਾਈ, ਹ.ਬ. : ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਅਗਲੇ ਐਸਐਸਪੀ ਦੇ ਲਈ ਲੁਧਿਆਣਾ ਦਿਹਾਤੀ ਐਸਐਸਪੀ ਵਿਵੇਕ ਸ਼ੀਲ ਸੋਨੀ ਦਾ ਨਾਂ ਪ੍ਰਸਤਾਵਤ ਕੀਤਾ ਹੈ। ਯੂਟੀ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਵਿਵੇਕ ਸ਼ੀਲ ਸੋਨੀ ਦਾ ਨਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ। ਐਮਐਚਏ ਜੇਕਰ ਮਨਜ਼ੂਰੀ ਦਿੰਦੇ ਹੈ ਤਾਂ ਸੋਨੀ ਸ਼ਹਿਰ ਦੇ ਅਗਲੇ ਐਸਐਸਪੀ ਹੋਣਗੇ। ਮੌਜੂਦਾ ਐਸਐਸਪੀ ਨੀਲਾਂਬਰੀ ਜਗਦਲੇ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਉਨ੍ਹਾਂ ਨੇ 22 ਅਗਸਤ 2017 ਨੂੰ ਚਾਰਜ ਕਰ ਲਿਆ ਸੀ। ਉਨ੍ਹਾਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਨਵੇਂ ਐਸਐਸਪੀ ਦੀ ਚੋਣ ਕਰਨੀ ਹੈ। ਪ੍ਰਸ਼ਾਸਨ ਚੁਣੇ ਹੋਹੇ ਨਾਂ ਨੂੰ ਗ੍ਰਹਿ ਮੰਤਰਾਲੇ ਦੇ ਕੋਲ ਭੇਜਦਾ ਹੈ ਜਿੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵਾਂ ਐਸਐਸਪੀ ਜਵਾਇਨ ਕਰਦਾ ਹੈ। ਪੰਜਾਬ ਵਲੋਂ ਭੇਜੇ ਗਏ ਨਾਵਾਂ ਵਿਚ ਮੋਹਾਲੀ ਦੇ ਮੌਜੂਦਾ ਐਸਐਸਪੀ ਕੁਲਦੀਪ ਸਿੰਘ ਚਹਿਲ, ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿਚ ਏਆਈਜੀ ਤੈਨਾਤ ਪਾਟਿਲ ਕੇਤਨ ਬਲੀਰਾਮ ਅਤੇ ਲੁਧਿਆਣਾ ਦਿਹਾਤੀ ਐਸਐਸਪੀ ਵਿਵੇਕ ਸ਼ੀਲ ਦੇ ਨਾਂ ਸ਼ਾਮਲ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.