ਨਵੀਂ ਦਿੱਲੀ,24 ਜੁਲਾਈ,ਹ.ਬ. :  ਤੁਸੀਂ ਜੇਕਰ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਜਿੰਮ ਵਿਚ ਵਰਕਆਊਟ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਨੂੰ ਦੇਸੀ ਨੁਸਖਾ ਦੱਸਦੇ ਹਾਂ, ਜਿਸ ਨਾਲ ਤੁਹਾਡਾ ਭਾਰ ਬਿਨਾਂ ਸਖਤ ਮਿਹਨਤ ਦੇ ਘਟੇਗਾ ਅਤੇ ਨਾਲ ਹੀ ਤੁਹਾਡਾ ਪਾਚਣ ਤੰਤਰ ਵੀ ਤੰਦਰੁਸਤ ਰਹੇਗਾ। ਜੀਰਾ ਸਾਡੇ ਭੋਜਨ ਦਾ ਇਕ ਮਹੱਤਵਪੂਰਣ ਹਿੱਸਾ ਹੈ, ਜਿਸ ਤੋਂ ਬਿਨਾਂ ਸਬਜ਼ੀਆਂ ਦਾ ਸੁਆਦ ਅਧੂਰਾ ਹੈ। ਜਿੰਨਾ ਜੀਰਾ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ, ਤੁਹਾਡੀ ਸਿਹਤ ਲਈ ਵੀ ਇਹ ਉਨਾ ਹੀ ਮਹੱਤਵਪੂਰਣ ਹੈ। ਜੀਰਾ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਜੀਰੇ ਦਾ ਪਾਣੀ ਰੋਜ਼ਾਨਾ ਪੀਣ ਨਾਲ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ, ਇੰਨਾ ਹੀ ਨਹੀਂ, ਜੀਰੇ ਦਾ ਪਾਣੀ ਪੀਣ ਨਾਲ ਉਲਟੀਆਂ, ਦਸਤ, ਸਵੇਰ ਦੀ ਕਮਜ਼ੋਰੀ ਅਤੇ ਗੈਸ ਆਦਿ ਤੋਂ ਵੀ ਰਾਹਤ ਮਿਲ ਸਕਦੀ ਹੈ। ਜੀਰੇ ਦਾ ਪਾਣੀ ਸਰੀਰ ਵਿਚ ਐਨਜ਼ਾਈਮ ਪੈਦਾ ਕਰਦਾ ਹੈ, ਜੋ ਕਾਰਬੋਹਾਈਡਰੇਟ, ਚਰਬੀ ਅਤੇ ਗਲੂਕੋਜ਼ ਨੂੰ ਤੋੜ ਕੇ ਪਚਾਉਣ ਵਿਚ ਮਦਦਗਾਰ ਹੁੰਦੇ ਹਨ। ਜੀਰਾ ਜਿੰਨਾ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਢੁੱਕਵਾਂ ਹੈ, ਸਿਹਤ ਲਈ ਵੀ ਉਨਾਂ ਹੀ ਫਾਇਦੇਮੰਦ ਹੈ ਆਓ ਤੁਹਾਨੂੰ ਦੱਸਦੇ ਹਾਂ। ਜੀਰੇ ਦੇ ਕੀ ਫਾਇਦੇ ਹਨ। ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਜੀਰੇ ਦਾ ਪਾਣੀ ਪੀਓ ਜੀਰੇ ਦਾ ਪਾਣੀ ਬਣਾਉਣਾ ਬਹੁਤ ਅਸਾਨ ਹੈ ਇਕ ਗਲਾਸ ਪਾਣੀ ਵਿਚ ਦੋ ਚਮਚ ਜੀਰਾ ਮਿਲਾਓ ਅਤੇ ਇਸ ਨੂੰ 10 ਮਿੰਟ ਲਈ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਸੇਕ ਤੋਂ ਉਤਾਰੋ ਅਤੇ ਇਸ ਨੂੰ ਠੰਡਾ ਕਰ ਕੇ ਪੀ ਲਓ। ਲਗਾਤਾਰ ਇਸ ਦੇ ਸੇਵਨ ਨਾਲ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਮਿਲੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.