ਮੁੰਬਈ, 27 ਜੁਲਾਈ, ਹ.ਬ. : ਰਿਆਲਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਸੀਜ਼ਨ-10 ਵਿਚ ਨਾਰੀ ਸ਼ਕਤੀ ਦਾ ਝੰਡਾ ਲਹਿਰਾਉਂਦੇ ਹੋਏ ਕ੍ਰਿਸ਼ਮਾ ਤੰਨਾ ਨੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ ਉਸ ਨੂੰ ਪੁਰਸਕਾਰ ਵਜੋਂ 20 ਲੱਖ ਰੁਪਏ ਅਤੇ ਇਕ ਕਾਰ ਪ੍ਰਦਾਨ ਕੀਤੀ ਗਈ ਹੈ। 11 ਮੁਕਾਬਲੇਬਾਜ਼ਾਂ ਨਾਲ ਬੁਲਗਾਰੀਆ ਵਿਚ ਸ਼ੁਰੂ ਹੋਏ ਇਸ ਸਫ਼ਰ ਦੇ ਫਾਈਨਲ ਵਿਚ ਸਭ ਤੋਂ ਪਹਿਲੇ ਕ੍ਰਿਸ਼ਮਾ ਪੁੱਜੀ ਸੀ। ਧਰਮੇਸ਼ ਯੇਲਾਂਡੇ ਸ਼ੋਅ ਦੇ ਪਹਿਲੇ ਅਤੇ ਕਰਨ ਪਟੇਲ ਦੂਜੇ ਉਪ ਜੇਤੂ ਰਹੇ। ਲਾਕਡਾਊਨ ਕਾਰਨ ਸ਼ੋਅ ਦੇ ਕੁਝ ਐਪੀਸੋਡ ਨੂੰ ਢਾਈ ਮਹੀਨਿਆਂ ਤਕ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ। ਕੰਮ ਸ਼ੁਰੂ ਹੋਣ 'ਤੇ ਇਸ ਦੇ ਸ਼ੋਅ ਪ੍ਰਸਾਰਿਤ ਕੀਤਾ ਗਿਆ। ਜੇਤੂ ਐਲਾਨੇ ਜਾਣ 'ਤੇ ਕ੍ਰਿਸ਼ਮਾ ਨੇ ਕਿਹਾ ਕਿ ਮੇਰੇ ਲਈ ਤਣਾਅ ਵਿਚ ਪ੍ਰਦਰਸ਼ਨ ਕਰਨਾ ਮੁਸ਼ਕਲ ਸੀ। ਕਾਫ਼ੀ ਵਕਤ ਤੋਂ ਕੋਈ ਕੁੜੀ ਇਹ ਸ਼ੋਅ ਨਹੀਂ ਜਿੱਤ ਸਕੀ ਸੀ, ਇਸ ਲਈ ਮੇਰੀ ਕੋਸ਼ਿਸ਼ ਸੀ ਕਿ ਮੈਂ ਜਿੱਤਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.