ਮੁੰਬਈ, 30 ਜੁਲਾਈ, ਹ.ਬ. : ਬਾਲੀਵੁੱਡ ਅਭਿਨੇਤਰੀ ਰੀਆ ਚੱਕਰਵਰਤੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕਰ ਕੇ ਪਟਨਾ ਵਿਚ ਦਰਜ ਐਫਆਈਆਰ ਨੂੰ ਮੁੰਬਈ ਟ੍ਰਾਂਸਫਰ ਕਰਨ ਅਤੇ ਬਿਹਾਰ ਪੁਲਿਸ ਦੀ ਜਾਂਚ 'ਤੇ ਰੋਕ ਲਾਉਣ ਦੀ ਮੰਗ ਕੀਤੀ। ਅਭਿਨੇਤਾ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਰੀਆ 'ਤੇ ਉਨ੍ਹਾਂ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਉਂਦੇ ਹੋਏ ਪਟਨਾ ਵਿਚ ਐੱਫਆਈਆਰ ਦਰਜ ਕਰਵਾਈ ਹੈ। ਰੀਆ ਦੇ ਸੁਪਰੀਮ ਕੋਰਟ ਜਾਣ ਨੂੰ ਇਸ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬਿਹਾਰ ਪੁਲਿਸ ਦੀ ਚਾਰ ਮੈਂਬਰੀ ਟੀਮ ਪਹਿਲਾਂ ਤੋਂ ਮੁੰਬਈ ਵਿਚ ਹੈ ਅਤੇ ਅਭਿਨੇਤਰੀ ਤੋਂ ਪੁੱਛਗਿੱਛ ਦੀ ਮੰਗ ਕਰ ਸਕਦੀ ਹੈ। ਰੀਆ ਵਲੋਂ ਸੁਪਰੀਮ ਕੋਰਟ ਵਿਚ ਪੇਸ਼ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਮਾਮਲੇ ਨੂੰ ਪਟਨਾ ਤੋਂ ਮੁੰਬਈ ਟ੍ਰਾਂਸਫਰ ਕਰਨ ਤੋਂ ਇਲਾਵਾ ਬਿਹਾਰ ਪੁਲਿਸ ਵਲੋਂ ਮਾਮਲੇ ਦੀ ਜਾਂਚ 'ਤੇ ਉਦੋਂ ਤਕ ਰੋਕ ਲਾਉਣ ਦੀ ਮੰਗ ਕੀਤੀ ਹੈ ਜਦੋਂ ਤਕ ਸੁਪਰੀਮ ਕੋਰਟ ਵਿਚ ਉਨ੍ਹਾਂ ਦੀ ਪਟੀਸ਼ਨ ਦਾ ਨਿਪਟਾਰਾ ਨਹੀਂ ਹੋ ਜਾਂਦਾ। ਦੱਸਣਯੋਗ ਹੈ ਕਿ ਸੁਸ਼ਾਂਤ ਦੇ ਪਿਤਾ ਨੇ ਰੀਆ ਅਤੇ ਛੇ ਹੋਰਨਾਂ ਖ਼ਿਲਾਫ਼ ਪਟਨਾ ਦੇ ਰਾਜੀਵ ਨਗਰ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕਰਵਾਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.