ਟੋਰਾਂਟੋ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਇੱਕ ਵੱਡੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿੱਚ ਚਾਰ ਪੰਜਾਬੀਆਂ ਸਣੇ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ•ਾਂ 'ਤੇ ਕਰੋੜਾਂ ਡਾਲਰ ਦੀਆਂ ਮਹਿੰਗੀਆਂ ਕਾਰਾਂ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਗ੍ਰਿਫ਼ਤਾਰ ਕੀਤੇ ਗਏ ਚਾਰ ਪੰਜਾਬੀਆਂ ਵਿੱਚ 55 ਸਾਲਾ ਪਰਮਜੀਤ ਨਿਰਵਾਨ, 33 ਸਾਲਾ ਜਨੀਵਰ ਸਿੱਧੂ, 32 ਸਾਲਾ ਕਰਨਜੋਤ ਪਰਹਾਰ ਤੇ 25 ਸਾਲਾ ਸਿਮਰਜੀਤ ਨਿਰਵਾਨ ਸ਼ਾਮਲ ਹੈ। ਇਹ ਸਾਰੇ ਬਰੈਂਪਟਨ ਦੇ ਵਾਸੀ ਹਨ।
ਪੀਲ ਰੀਜਨਲ ਪੁਲਿਸ ਦੀ ਕਮਰਸ਼ੀਅਲ ਆਟੋ ਕਰਾਈਮ ਬਿਊਰੋ ਯੂਨਿਟ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ 11 ਤੇ 22 ਡਵੀਜ਼ਨ ਦੇ ਆਟੋ ਥੈਪਟ ਇਨਵੈਸਟੀਗੇਟਰਜ਼ ਨਾਲ ਮਿਲ ਕੇ ਇਸ ਵੱਡੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਕੋਲੋਂ ਚੋਰੀ ਦੇ 36 ਵਾਹਨ ਬਰਾਮਦ ਕੀਤੇ ਗਏ ਹਨ, ਜਿਨ•ਾਂ ਦੀ ਕੀਮਤ 4.2 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਗਿਰੋਹ ਨੇ ਇਹ ਵਾਹਨ ਪੀਲ ਰੀਜਨਲ ਸਣੇ ਉਨਟਾਰੀਓ ਸੂਬੇ ਦੇ ਹੋਰਨਾਂ ਸ਼ਹਿਰਾਂ ਵਿਚੋਂ ਚੋਰੀ ਕੀਤੇ ਸਨ। ਗ੍ਰਿਫ਼ਤਾਰ ਕੀਤੇ ਗਏ 21 ਮੁਲਜ਼ਮਾਂ 'ਤੇ 194 ਅਪਰਾਧਕ ਚਾਰਜ ਲਾਏ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.