ਸ੍ਰੀ ਆਨੰਦਪੁਰ ਸਾਹਿਬ, 1 ਅਗਸਤ, ਹ.ਬ. : ਸ੍ਰੀ ਆਨੰਦਪੁਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਦੋਨਾਲਾ ਵਿਖੇ ਸਾਈਫਨ ਉਤੇ ਆਪਣੀ ਡਿਊਟੀ ਤੇ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਵਲੋਂ ਆਪਣੀ ਸਰਵਿਸ ਰਾਈਫਲ ਦੇ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ 50 ਸਾਲਾ ਹੋਮਗਾਰਡ ਦਾ ਜਵਾਨ ਜਿਸ ਦੀ ਸ਼ਨਾਖਤ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਸਾਈਫਨ ਉਤੇ ਡਿਊਟੀ 'ਤੇ ਤਾਇਨਾਤ ਸੀ ਪਰ ਕਿਸੇ ਕਾਰਨ ਉਸ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਚਲ ਰਹੀ ਹੈ ਪਰ ਮੁਢਲੇ ਤੌਰ 'ਤੇ ਖੁਦਕੁਸ਼ੀ ਦਾ ਕਾਰਨ ਡਿਪਰੈਸ਼ਨ ਹੀ ਸਮਝਿਆ ਜਾ ਰਿਹਾ ਹੈ ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ।
 

ਹੋਰ ਖਬਰਾਂ »

ਹਮਦਰਦ ਟੀ.ਵੀ.