ਵਾਸ਼ਿੰਗਟਨ, 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਚੀਨ ਦੀ ਫ਼ੌਜੀ ਹਮਲਾਵਰ ਨੀਤੀ ਵਿਰੁੱਧ ਭਾਰਤ ਨੂੰ ਅਮਰੀਕੀ ਸੰਸਦ ਦੀਆਂ ਦੋਵਾਂ ਵੱਡੀਆਂ ਪਾਰਟੀਆਂ ਦੇ ਮੈਂਬਰਾਂ ਦਾ ਜਬਰਦਸਤ ਸਮਰਥਨ ਮਿਲਿਆ ਹੈ। ਪਿਛਲੇ ਕੁਝ ਹਫ਼ਤਿਆਂ ਵਿਚ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਵਾਂ ਦੇ ਕਈ ਐੱਮਪੀਜ਼ ਨੇ ਭਾਰਤੀ ਖੇਤਰਾਂ ਨੂੰ ਹਥਿਆਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਭਾਰਤ ਦੇ ਸਖ਼ਤ ਰੁਖ਼ ਦੀ ਤਾਰੀਫ਼ ਕੀਤੀ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ਦੇ ਕਈ ਇਲਾਕਿਆਂ ਵਿਚ ਪੰਜ ਮਈ ਪਿੱਛੋਂ ਸੰਘਰਸ਼ ਚੱਲ ਰਿਹਾ ਹੈ। ਹਾਲਾਤ ਤਦ ਵਿਗੜ ਗਏ ਜਦੋਂ 15 ਜੂਨ ਨੂੰ ਗਲਵਾਨ ਘਾਟੀ ਵਿਚ ਝੜਪਾਂ ਵਿਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ।
ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਐੱਮਪੀਜ਼ ਵਿੱਚੋਂ ਇਕ ਫਰੈਂਕ ਪੈਲੋਨ ਨੇ ਪ੍ਰਤੀਨਿਧੀ ਸਭਾ ਵਿਚ ਭਾਰਤ ਦੇ ਲੱਦਾਖ ਖੇਤਰ ਵਿਚ ਚੀਨ ਦੀ ਹਮਲਾਵਰ ਨੀਤੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮੈਂ ਚੀਨ ਤੋਂ ਆਪਣੀ ਫ਼ੌਜੀ ਹਮਲਾਵਰ ਨੀਤੀ ਖ਼ਤਮ ਕਰਨ ਦੀ ਅਪੀਲ ਕਰਦਾ ਹਾਂ। ਇਹ ਸੰਘਰਸ਼ ਸ਼ਾਂਤੀਪੂਰਣ ਮਾਧਿਅਮਾਂ ਨਾਲ ਹੀ ਹੱਲ ਹੋਣਾ ਚਾਹੀਦਾ ਹੈ। ਭਾਰਤ-ਅਮਰੀਕਾ ਸਬੰਧਾਂ ਦਾ ਮਜ਼ਬੂਤੀ ਨਾਲ ਸਮੱਰਥਨ ਕਰਨ ਵਾਲੇ ਪੈਲੋਨ 1988 ਵਿਚ ਅਮਰੀਕੀ ਸੰਸਦ ਦੇ ਮੈਂਬਰ ਹਨ। ਅਜਿਹੇ ਸਮੇਂ ਜਦੋਂ ਅਜਿਹੇ ਸਮੇਂ ਵਿਚ ਜਦੋਂ ਵਾਸ਼ਿੰਗਟਨ ਡੀਸੀ ਵਿਚ ਸਿਆਸੀ ਵੰਡ ਵੱਧ ਗਈ ਹੈ ਤਦ ਦੋਵਾਂ ਪਾਰਟੀਆਂ ਦੇ ਪ੍ਰਭਾਵਸ਼ਾਲੀ ਐੱਮਪੀ ਚੀਨ ਖ਼ਿਲਾਫ਼ ਭਾਰਤ ਦੇ ਰੁਖ਼ ਦਾ ਸਮੱਰਥਨ ਕਰ ਰਹੇ ਹਨ।
ਪੈਲੋਨ ਨੇ ਦਾਅਵਾ ਕੀਤਾ ਕਿ ਝੜਪਾਂ ਤੋਂ ਕੁਝ ਮਹੀਨੇ ਪਹਿਲੇ ਚੀਨੀ ਫ਼ੌਜ ਨੇ ਕਥਿਤ ਤੌਰ 'ਤੇ ਸਰਹੱਦ 'ਤੇ 5,000 ਫ਼ੌਜੀ ਜਵਾਨ ਇਕੱਠੇ ਕੀਤੇ ਸਨ। ਇਸ ਦਾ ਸਿੱਧਾ ਮਤਲਬ ਹੈ ਕਿ ਉਹ ਹਮਲਾਵਰ ਨੀਤੀ ਨਾਲ ਸਰਹੱਦ ਦਾ ਪੁਨਰ ਨਿਰਧਾਰਣ ਕਰਨਾ ਚਾਹੁੰਦਾ ਹੈ। ਚੀਨ ਖ਼ਿਲਾਫ਼ ਭਾਰਤ ਨੂੰ ਸਮੱਰਥਨ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਲਿਖ ਕੇ ਕੀਤਾ ਗਿਆ। ਕਈ ਐੱਮਪੀਜ਼ ਨੇ ਚੀਨ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕਰਨ ਲਈ ਸੰਧੂ ਨੂੰ ਫੋਨ ਵੀ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.