ਵਾਸ਼ਿੰਗਟਨ, 3 ਅਗਸਤ, ਹ.ਬ. : ਅਮਰੀਕੀ ਪ੍ਰਸ਼ਾਸਨ ਨੂੰ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਵਿਚ ਇੱਕ ਵਾਰ ਮੁੜ ਸਾਈਬਰ ਖ਼ਤਰੇ ਦਾ ਡਰ ਸਤਾ ਰਿਹਾ ਹੈ। ਇਹ ਸਾਈਬਰ ਹਮਲਾ ਵੋਟਿੰਗ ਦੇ ਸਮੇਂ ਕਾਰਵਾਈ ਨੂੰ ਰੋਕ ਸਕਦਾ ਹੈ। ਇਹ ਹਮਲਾ ਕਿਸੇ ਵਿਦੇਸ਼ੀ ਸਰਕਾਰ ਵਲੋਂ ਨਾ ਹੋ ਕੇ ਸਿਰਫਿਰੇ ਅਪਰਾਧੀ ਰਾਹੀਂ ਵੀ ਕੀਤਾ ਜਾ ਸਕਦਾ ਹੈ। 2016 ਚੋਣਾਂ ਵਿਚ ਰੂਸ ਵਲੋਂ ਅਜਿਹੀ ਹੀ ਛੇੜਛਾੜ ਕੀਤੇ ਜਾਣ ਦੀ ਚਰਚਾ ਚਲ ਰਹੀ ਸੀ।  ਅਮਰੀਕੀ ਪ੍ਰਸ਼ਾਸਨ ਨੇ ਇਸ ਦੀ ਜਾਂਚ ਵੀ ਕਰਾਈ ਲੇਕਿਨ ਪੁਖਤਾ ਸਬੂਤਾਂ ਦੀ ਘਾਟ  ਕਾਰਨ ਇਹ ਜਾਂਚ ਅੱਗੇ ਨਹੀਂ ਵਧ ਸਕੀ। ਦੁਨੀਆ ਵਿਚ ਜਿਸ ਤਰ੍ਹਾਂ ਰੈਸਮਵੇਅਰ ਅਟੈਕ ਦੀ ਘਟਨਾਵਾਂ ਵਧੀਆਂ ਹਨ ਉਨ੍ਹਾਂ ਨਾਲ ਦੇਸ਼ਾਂ ਅਤੇ ਉਨ੍ਹਾਂ ਦੀ ਸਰਕਾਰਾਂ ਦੇ ਲਈ ਖਤਰੇ ਵਧ ਗਏ ਹਨ। ਸਾਈਬਰ ਅਪਰਾਧੀ ਇਨ੍ਹਾਂ ਹਮਲਿਆਂ ਦੇ ਜ਼ਰੀਏ ਕਿਤੇ ਦੇ ਵੀ  ਡਾਟੇ 'ਤੇ ਕਬਜ਼ਾ ਕਰਕੇ ਉਸ ਨੂੰ ਜਾਮ ਕਰ ਦਿੰਦੇ ਹਨ ਅਤੇ ਇਸ ਤੋਂ ਬਾਅਦ ਫਿਰੌਤੀ ਦੀ ਮੰਗ ਕਰਦੇ ਹਨ। ਅਜਿਹਾ ਕੋਈ ਹਮਲਾ ਅਮਰੀਕੀ ਚੋਣਾਂ ਦੌਰਾਨ ਵੀ  ਹੋ ਸਕਦਾ ਹੈ ਅਤੇ ਮਤਦਾਨ ਨੂੰ ਪ੍ਰਭਾਵਤ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.